ਸ਼ਾਹਕੋਟ ਬੱਸ ਅੱਡੇ ਦੀ ਇਮਾਰਤ ਦਾ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਰੱਖਿਆ ਨੀਂਹ ਪੱਥਰ
ਸ਼ਾਹਕੋਟ – ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਬੱਸ ਅੱਡੇ ਵਿੱਚ ਨਵੀ ਇਮਾਰਤ ਬਣਾਉਣ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੱਸ ਅੱਡੇ ਦੀ ਦਿਖ ਨੂੰ ਵਧੀਆ ਬਣਾਉਣ ਲਈ 60 ਲੱਖ ਦੀ ਰਕਮ ਖਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਅੱਡੇ ਵਿੱਚ ਹੀ ਕਈ ਦੁਕਾਨਾਂ ਵੀ ਬਣਾਈਆ ਜਾਣਗੀਆ। ਉਨ੍ਹਾਂ ਕਿਹਾ ਕਿ ਬਣਾਈ ਜਾ ਰਹੀ ਬਿਲਡਿੰਗ ਤੇ ਜੇਕਰ 60 ਲੱਖ ਰੁਪਏ ਤੋ ਵੱਧ ਖਰਚਾ ਆਉਦਾ ਤਾਂ ਨਗਰ ਪੰਚਾਇਤ ਆਪਣੇ ਸਾਧਨਾ ਤੋ ਖਰਚ ਕਰਕੇ ਇਮਾਰਤ ਨੂੰ ਪੂਰਾ ਕਰੇਗੀ। ਉਨ੍ਹਾਂ ਕਿਹਾ ਕਿ ਇੱਥੇ ਹੀ ਫਾਇਰ ਬਰਗਰੇਡ ਦੀ ਗੱਡੀ ਖੜੀ ਕਰਨ ਵਾਸਤੇ ਵਧੀਆ ਸੈਡ ਬਣਾਇਆ ਜਾਵੇਗਾ। ਮੋਗਾ ਰੋਡ ਦੀ ਖਸਤਾ ਹਾਲਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਦੋ ਦਫਾ ਕੇਸ ਭੇਜਿਆ ਗਿਆ ਸੀ ਪਾਸ ਨਹੀ ਸੀ ਹੋਇਆ। ਪਰ ਹੁਣ ਦੁਬਾਰਾ ਭੇਜਿਆ ਜਾ ਚੁੱਕਾ ਹੈ ਉਮੀਦ ਹੈ ਕਿ ਜਲਦੀ ਹੀ ਪਾਸ ਹੋ ਕੇ ਆ ਜਾਵੇਗਾ। ਉਦਘਾਟਨ ਸਮਾਰੋਹ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ,ਸਾਬਕਾ ਪ੍ਰਧਾਨ ਪਵਨ ਪੁਰੀ,ਉੱਪ ਪ੍ਰਧਾਨ ਸ੍ਰੀਮਤੀ ਪਰਮਜੀਤ ਕੌਰ ਬਜਾਜ, ਐਸ.ਓ.ਨਿਸ਼ਾਤ ਜੈਨ, ਕਾਰਜ ਸਾਧਕ ਅਫਸਰ ਸ੍ਰੀ ਦੇਸ ਰਾਜ ਦੁੱਗਲ, ਗੁਲਜਾਰ ਸਿੰਘ ਥਿੰਦ ਐਮ.ਸੀ ,ਬਲਾਕ ਪ੍ਰਧਾਨ ਹਰਦੇਵ ਸਿੰਘ ਪੀਟਾ,ਸੀਨੀਅਰ ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਐਮ.ਸੀ ਪਵਨ ਅਗਰਵਾਲ ,ਐਮ.ਸੀ ਕਮਲ ਨਾਹਰ, ਰੌਮੀ ਗਿੱਲ, ਬੀਬੀ ਤੇਜ ਕੌਰ, ਰਾਜ ਕੁਮਾਰ,ਬਰਿੰਦਰ ਕੁਮਾਰ,ਹਰਵਿੰਦਰ ਕੌਰ ਥਿੰਦ, ਸਹਿਰੀ ਪ੍ਰਧਾਨ ਕਾਂਗਰਸ ਪਾਰਟੀ ਪਰਵੀਨ ਗਰੋਵਰ, ਦਵਿੰਦਰ ਸਿੰਘ ਵਾਲੀਆ,ਬਿਕਰਮਜੀਤ ਸਿੰਘ ਬਜਾਜ, ਮੰਡੀ ਕਮੇਟੀ ਪ੍ਰਧਾਨ ਕਪਿਲ ਗੁਪਤਾ,ਸਾਬਕਾ ਐਮ.ਸੀ ਅਮਰਜੀਤ ਸਿੰਘ ਜੌੜਾ, ਗੁਰਮੁੱਖ ਸਿੰਘ ਕੋਟਲਾ, ਰਿਟਾਇਰ.ਐਸ.ਡੀ.ਓ ਪਰਮਜੀਤ ਗੋਗੀਆ, ਵਿਨੋਦ ਉੱਪਲ, ਪੀਏ ਸ਼ੇਰੋਵਾਲੀਆ ਸੁਖਦੀਪ ਸਿੰਘ ਕੰਗ,ਠੇਕੇਦਾਰ ਪ੍ਰਦੀਪ ਕੁਮਾਰ, ਇੰਸਪੈਕਟਰ ਰਜਿੰਦਰ ਕੁਮਾਰ,ਮਨਦੀਪ ਸਿੰਘ ਕੋਟਲੀ ਕਲਰਕ, ਅੰਕਿਤ, ਜਸਕਰਨ ਸਿੰਘ ਜੱਸੀ ਤੋ ਇਲਾਵਾ ਕਾਂਗਰਸੀ ਵਰਕਰ ਹਾਜਰ ਸਨ।






