ਪਿੰਡ ਬੜੀ ਦੀ ਡੇਢ ਸਾਲਾ ਮਾਸੂਮ ਬੱਚੀ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਸ਼ੇਰਪੁਰ – ਬਲਾਕ ਸ਼ੇਰਪੁਰ ਦੇ ਪਿੰਡ ਬੜੀ ਵਿਖੇ ਇੱਕ ਪਰਿਵਾਰ ਤੇ ‘ ਧੀ ਦਿਵਸ ‘ ਦੇ ਮੌਕੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋ ਲੰਘੀ ਰਾਤ ਜੋਤੀ ਉਮਰ ਡੇਢ ਸਾਲ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਵਾਸੀ ਪਿੰਡ ਬੜੀ ਆਪਣੀ ਡੇਢ ਸਾਲਾਂ ਧੀ ਨਾਲ ਪਿੰਡ ਬੜੀ ਤੋਂ ਸ਼ੇਰਪੁਰ ਵੱਲ੍ਹ ਨੂੰ ਆ ਰਿਹਾ ਸੀ, ਪਰ ਰਸਤੇ ਵਿੱਚ ਪੈਂਦੇ ਇੱਕ ਸੈੱਲਰ ਨਜ਼ਦੀਕ ਮੋਟਰ ਸਾਈਕਲ ਤੇ ਇੱਕ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ। ਜਿਸ ਤੋਂ ਬਾਅਦ ਗੁਰਜੀਤ ਸਿੰਘ ਅਤੇ ਉਸਦੀ ਡੇਢ ਸਾਲਾਂ ਬੱਚੀ ਸੜਕ ਤੇ ਡਿੱਗ ਗਈ ਅਤੇ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਅਤੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਮੌਤ ਹੋ ਗਈ। ਜਦਕਿ ਜ਼ਖਮੀ ਗੁਰਜੀਤ ਸਿੰਘ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ।






