ਭਾਰਤੀ ਮਹਿਲਾ ਟੀਮ ਨੇ ਦੱ. ਅਫਰੀਕਾ ਨੂੰ 11 ਦੌੜਾਂ ਨਾਲ ਹਰਾਇਆ
ਕਪਤਾਨ ਹਰਮਨਪ੍ਰੀਤ ਕੌਰ ਦੀ 43 ਦੌੜਾਂ ਦੀ ਹਮਲਾਵਰ ਪਾਰੀ ਤੇ ਆਫ ਸਪਿਨਰ ਦੀਪਤੀ ਸ਼ਰਮਾ ਦੀਆਂ ਸਿਰਫ 8 ਦੌੜਾਂ ‘ਤੇ 3 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਪਹਿਲੇ ਰੋਮਾਂਚਕ ਟੀ-20 ਮੁਕਾਬਲੇ ਵਿਚ 11 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।ਭਾਰਤ ਨੇ 20 ਓਵਰਾਂ ਵਿਚ 8 ਵਿਕਟਾਂ ‘ਤੇ 130 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ 19.5 ਓਵਰਾਂ ਵਿਚ 119 ਦੌੜਾਂ ‘ਤੇ ਰੋਕ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਹਰਮਨਪ੍ਰੀਤ ਨੂੰ ਪਲੇਅਰ ਆਫ ਦਿ ਮੈਚ ਦਾ ਐਵਾਰਡ ਮਿਲਿਆ। ਭਾਰਤੀ ਪਾਰੀ ਵਿਚ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ ‘ਤੇ 43 ਦੌੜਾਂ ਵਿਚ 3 ਚੌਕੇ ਤੇ 2 ਛੱਕੇ ਲਾਏ।






