ਕੈਪਟਨ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਣ ਦਾ ਸੰਕੇਤ
ਪੰਜਾਬ ਦੇ ਲੋਕਾਂ ਦੀ ਲੋੜ ਤੱਕ ਸਿਆਸਤ ਨੂੰ ਛੱਡਣ ਬਾਰੇ ਸੋਚ ਨਹੀਂ ਸਕਦਾ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਉਨ੍ਹਾਂ ਚਿਰ ਸਿਆਸਤ ਨੂੰ ਛੱਡਣ ਬਾਰੇ ਸੋਚ ਨਹੀਂ ਸਕਦੇ, ਜਿੰਨਾ ਚਿਰ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਲੋੜ ਹੈ। ਇਸ ਸਬੰਧ ‘ਚ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਿਛਲੇ 10 ਸਾਲਾਂ ਦੇ ਰਾਜ ਅੰਦਰ ਸੂਬੇ ਦੇ ਲੋਕਾਂ ਨੂੰ ਬਹੁਤ ਸਹਿਣਾ ਪਿਆ ਅਤੇ ਇਹ ਮੇਰੀ ਵਚਨ ਬੱਧਤਾ ਹੈ ਕਿ ਮੈਂ ਹਨੇਰ ਭਰੇ ਉਨ੍ਹਾਂ ਸਾਲਾਂ ਦੀਆਂ ਯਾਦਾਂ ਨੂੰ ਵੀ ਮਿਟਾ ਦੇਵਾਂਗਾ ਅਤੇ ਸੂਬੇ ਦੀ ਨੰਬਰ 1 ਸਥਿਤੀ ਨੂੰ ਮੁੜ ਬਹਾਲ ਕਰਾਂਗਾ। ਕੈਪਟਨ ਨੇ ਕਿਹਾ ਕਿ ਜੇਕਰ ਇਸ ਸਭ ਦਾ ਮਤਲਬ ਅਗਲੀਆਂ ਵਿਧਾਨ ਸਭਾ ਚੋਣਾਂ ਲੜਨਾ ਹੈ, ਤਾਂ ਅਜਿਹਾ ਹੀ ਹੈ।






