ਵਜੀਦਕੇ ਖੁਰਦ ਦੇ ਇਕਲੌਤੇ ਨੌਜਵਾਨ ਦੀ ਮਲੇਸ਼ੀਆ ‘ਚ ਮੌਤ
ਠੁੱਲੀਵਾਲ – ਬਲਾਕ ਮਹਿਲ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਦੇ ਇੱਕ ਨੌਜਵਾਨ ਦੀ ਮਲੇਸ਼ੀਆ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ । ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਦਾਦਾ ਸਾਬਕਾ ਸਰਪੰਚ ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਪੋਤਰਾ ਗੁਰਜੀਤ ਸਿੰਘ ਵਿਰਕ (21)ਪੁੱਤਰ ਸੁਰਜੀਤ ਸਿੰਘ ਲੰਘੀ ਚੋਂ 21 ਸਤੰਬਰ ਨੂੰ ਮਲੇਸ਼ੀਆ ਵਿਖੇ ਗਿਆ ਸੀ । ਜਿੱਥੇ ਉਹ 24 ਸਤੰਬਰ ਨੂੰ ਅਚਾਨਕ ਬਿਮਾਰ ਹੋ ਗਿਆ ਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਗੁਰਜੀਤ ਦੀ ਮੌਤ ਵਾਲੀ ਖਬਰ ਉਨ੍ਹਾਂ ਦੇ ਸਾਥੀਆਂ ਵੱਲੋਂ ਹੀ ਸਾਡੇ ਪਰਿਵਾਰ ਨੂੰ ਦਿੱਤੀ ਗਈ । ਉਕਤ ਨੌਜਵਾਨ ਦੀ ਮੌਤ ਨਾਲ ਸਮੁੱਚੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ।ਇਸ ਮੌਕੇ ਕਾਰਜਕਾਰੀ ਸਰਪੰਚ ਗੋਬਿੰਦ ਸਿੰਘ ਸੁਰਜੀਤ ਸਿੰਘ ਵਿਰਕ ਜਥੇਦਾਰ ਜੋਰਾ ਸਿੰਘ ਵਜੀਦਕੇ ਹਰਜਿੰਦਰ ਸਿੰਘ ਬੇਅੰਤ ਸਿੰਘ ਸਰਾਂ ਪੰਚ ਜਸਵੀਰ ਸਿੰਘ ਪੰਚ ਨਛੱਤਰ ਸਿੰਘ ਆਦਿ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ






