ਕੈਬਨਿਟ ਮੰਤਰੀ ਵੱਲੋਂ 4 ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਦਾ ਉਦਘਾਟਨ
ਭਵਾਨੀਗੜ੍ਹ – ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਅੱਜ ਬਲਾਕ ਦੇ ਪਿੰਡ ਕਾਕੜਾ, ਰਾਏਸਿੰਘਵਾਲਾ, ਜਲਾਨ ਅਤੇ ਮਹਿਸਮਪੁਰ ਵਿਖੇ ਛੱਪੜਾਂ ਦੇ ਰੇਨ ਵਾਟਰ ਹਾਰਵੈਸਟਿੰਗ ਅਤੇ ਕੁਦਰਤੀ ਰੀਚਾਰਜਿੰਗ ਲਈ ਛੱਪੜ ਦੇ ਨਵੀਨੀਕਰਨ ਅਤੇ ਪੁਨਰ ਉਸਾਰੀ ਸਬੰਧੀ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸੂਬੇ ਦਾ ਹਮੇਸ਼ਾਂ ਵੱਧ ਵਿਕਾਸ ਹੋਇਆ ਹੈ। ਇਸ ਮੌਕੇ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਏਡੀਸੀ ਰਾਜਿੰਦਰ ਬੱਤਰਾ, ਰਣਜੀਤ ਸਿੰਘ ਸ਼ੇਰਗਿੱਲ ਐਕਸ਼ਨ ਪੰਚਾਇਤੀ ਰਾਜ, ਵਿਪਨ ਬਾਂਸਲ ਐਕਸ਼ਨ ਪੀਡਬਲਿਊਡੀ ਅਤੇ ਬੀ ਐਂਡ ਆਰ, ਬੀਡੀਓ ਭਵਾਨੀਗੜ੍ਹ ਤੋਂ ਇਲਾਵਾ ਪਿੰਡ ਦੇ ਸਰਪੰਚ ਜੀਵਨ ਸਿੰਘ, ਮਨੀ ਤੂਰ ਯੂਥ ਕਾਂਗਰਸੀ, ਅਜੀਜ ਖਾਨ ਸਾਬਕਾ ਸਰਪੰਚ, ਰਾਜਪਾਲ ਸਿੰਘ ਬੌਬੀ ਜਲਾਨ, ਰਮੇਸ਼ ਕੁਮਾਰ, ਚੇਅਰਮੈਨ ਵਰਿੰਦਰ ਪੰਨਵਾਂ, ਜਗਤਾਰ ਨਮਾਦਾ, ਗੋਲਡੀ ਕਾਕੜਾ, ਨਾਨਕ ਚੰਦ ਨਾਇਕ,ਬਲਾਕ ਸੰਮਤੀ ਮੈਂਬਰ ਹਰੀ ਸਿੰਘ ਫੱਗੂਵਾਲਾ, ਇਕਬਾਲ ਸਿੰਘ ਹਰਕ੍ਰਿਸ਼ਨਪੁਰਾ ਪ੍ਰਧਾਨ, ਬਲਵਿੰਦਰ ਘਾਬਦੀਆ, ਪਰਮਜੀਤ ਸਿੰਘ ਸਰਪੰਚ ਹਰਕ੍ਰਿਸ਼ਨ ਪੁਰਾ,ਗੁਰਜੀਵਨ ਸਿੰਘ ਸਰਪੰਚ ਰਾਏ ਸਿੰਘ ਵਾਲਾ,ਚਰਨਜੀਤ ਸਿੰਘ ਜਲਾਨ, ਕਰਮਜੀਤ ਸਿੰਘ ਸਰਪੰਚ ਫੱਗੂਵਾਲਾ, ਰਣਜੀਤ ਸਿੰਘ ਤੂਰ,ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਕਾਲਾਝਾੜ, ਗੁਰਪ੍ਰੀਤ ਕੰਧੋਲਾ, ਦਰਜਨ ਜੱਜ ਬਾਲਦੀਆ ਸਰਪੰਚ ਆਦਿ ਹਾਜਰ ਸਨ।






