ਵਾਲੀਬਾਲ ਫੈਡਰੇਸ਼ਨ ਗੋਲਡ ਕੱਪ
ਤਾਮਿਲਨਾਡੂ ਅਤੇ ਮਹਾਰਾਸ਼ਟਰ ਨੇ ਜਿੱਤ ਦਰਜ ਕੀਤੀ
ਚੰਡੀਗੜ੍ਹ – ਅੱਜ ਵਾਲੀਬਾਲ ਦਾ ਫੈਡਰੇਸ਼ਨ ਗੋਲਡ ਕੱਪ 2019 ਪੰਜਵੇਂ ਦਿਨ ਵਿੱਚ ਪਹੰੁਚ ਗਿਆ। ਪੁਲਿਸ ਕਮਿਸ਼ਨਰ, ਅੰਮਿ੍ਰਤਸਰ ਡਾ. ਸੁਖਚੈਨ ਸਿੰਘ ਨੇ ਅੱਜ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸੁਹਿਰਦ ਖੇਡ-ਭਾਵਨਾ ਨਾਲ ਖੇਡਣ ਲਈ ਪ੍ਰਰਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੱਜ ਦੇ ਮੈਚਾਂ ਦੌਰਾਨ ਪੁਰਸ਼ਾਂ ਦੇ ਮੁਕਾਬਲੇ ਵਿੱਚ ਤਾਮਿਲ ਨਾਡੂ ਨੇ ਰੇਲਵੇਜ਼ ਨੂੰ 25-17, 25-18 ਅਤੇ 25-19 ਨਾਲ ਪਛਾੜਿਆ ਜਦਕਿ ਮਹਿਲਾ ਵਰਗ ਵਿੱਚ ਮਹਾਰਾਸ਼ਟਰ ਨੇ ਪੰਜਾਬ ਨੂੰ 25-23, 25-14 ਅਤੇ 25-19 ਨਾਲ ਹਰਾ ਕੇ ਜਿੱਤ ਦਰਜ ਕੀਤੀ।






