ਉੱਤਰ ਪ੍ਰਦੇਸ਼ ਵਿੱਚ ਸਿਲੰਡਰ ਫਟਣ ਨਾਲ 2 ਮੰਜਿਲਾਂ ਇਮਾਰਤ ਡਿੱਗਣ ਕਾਰਨ 11 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ – ਉੱਤਰ ਪ੍ਰਦੇਸ਼ ਵਿੱਚ ਮਊ ਵਿੱਚ ਅੱਜ ਸਵੇਰੇ ਸਿਲੰਡਰ ਫਟਣ ਨਾਲ 2 ਮੰਜ਼ਲਾ ਇਮਾਰਤ ਡਿੱਗ ਗਈ| ਇਸ ਹਾਦਸੇ ਵਿੱਚ 11 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਰੀਬ 15 ਵਿਅਕਤੀ ਜ਼ਖਮੀ ਹੋਏ ਹਨ| ਇਮਾਰਤ ਦੇ ਮਲਬੇ ਵਿੱਚ ਕਿ ਦਰਜਨ ਤੋਂ ਵਧ ਲੋਕਾਂ ਦਬੇ ਹੋਣ ਦਾ ਖਦਸ਼ਾ ਵੀ ਹੈ| ਮੌਕੇ ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ| ਦੂਜੇ ਪਾਸੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਇਸ ਘਟਨਾ ਤੇ ਡੂੰਘਾ ਸੋਗ ਜ਼ਾਹਰ ਕਰਦੇ ਹੋਏ ਜ਼ਖਮੀਆਂ ਨੂੰ ਬਿਹਤਰ ਇਲਾਜ ਦੇ ਨਿਰਦੇਸ਼ ਦਿੱਤੇ ਹਨ| ਜਾਣਕਾਰੀ ਅਨੁਸਾਰ ਮਊ ਦੇ ਮੁਹੰਮਦਾਬਾਦ ਕੋਤਵਾਲੀ ਖੇਤਰ ਦੇ ਵਲੀਦਪੁਰ ਇਲਾਕੇ ਵਿੱਚ ਇਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਇਹ ਵੱਡਾ ਹਾਦਸਾ ਹੋਇਆ ਹੈ| ਬਲਾਸਟ ਕਾਰਨ 2 ਮੰਜ਼ਲਾਂ ਇਮਾਰਤ ਢਹਿ ਗਈ| ਇਹ ਸਭ ਕੁਝ ਇੰਨੀ ਜਲਦੀ ਹੋਇਆ ਕਿ ਇਮਾਰਤ ਵਿੱਚ ਰਹਿ ਰਹੇ ਲੋਕਾਂ ਨੂੰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲ ਸਕਿਆ| ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਵਿੱਚ ਭੱਜ-ਦੌੜ ਮਚ ਗਈ| ਨੇੜੇ-ਤੇੜੇ ਦੇ ਲੋਕ ਘਰਾਂ ਵਿੱਚੋਂ ਨਿਕਲ ਕੇ ਬਾਹਰ ਦੌੜੇ| ਬਾਹਰ ਦਾ ਮੰਜਰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ| ਲੋਕਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ| ਨਾਲ ਹੀ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਵਾਇਆ| ਇੱਥੇ ਹੀ ਇਮਾਰਤ ਦੇ ਮਲਬੇ ਵਿੱਚ ਕੁਝ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਹੈ| ਮੌਕੇ ਤੇ ਪਹੁੰਚੀ ਪੁਲੀਸ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਅਤੇ ਬਚਾਅ ਕੰਮ ਵਿੱਚ ਜੁਟੀ ਹੈ|






