ਆਡ-ਈਵਨ ਵਿਵਸਥਾ ਦੌਰਾਨ ਇਸ ਵਾਰ ਦਿਵਯਾਂਗਾ ਨੂੰ ਮਿਲੇਗੀ ਛੋਟ : ਕੇਜਰੀਵਾਲ
ਨਵੀਂ ਦਿੱਲੀ – ਰਾਜਧਾਨੀ ਦਿੱਲੀ ਵਿੱਚ 4-15 ਨਵੰਬਰ ਤੱਕ ਲਾਗੂ ਹੋਣ ਜਾ ਰਹੀ ਆਡ-ਈਵਨ ਸਕੀਮ ਦੇ ਸੰਬੰਧ ਵਿੱਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ| ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਆਡ-ਈਵਨ ਲਾਗੂ ਹੋਣ ਤੋਂ ਬਾਅਦ ਸਰੀਰਕ ਤੌਰ ਤੇ ਅਸਮਰੱਥ ਲੋਕਾਂ (ਦਿਵਯਾਂਗਾ) ਨੂੰ ਸਕੀਮ ਤੋਂ ਪੂਰੀ ਤਰ੍ਹਾਂ ਛੋਟ ਰਹੇਗੀ| ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੇਜਰੀਵਾਲ ਨੇ ਦਿੱਲੀ ਸਕੱਤਰੇਤ ਵਿੱਚ ਇਸ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਓਡ-ਈਵਨ ਵਿਵਸਥਾ ਦੌਰਾਨ ਕਾਰ ਪੂਲਿੰਗ ਦੀ ਵਰਤੋਂ ਕਰਨ| ਉਨ੍ਹਾਂ ਨੇ ਦੱਸਿਆ ਸੀ ਕਿ 4-15 ਨਵੰਬਰ ਦਰਮਿਆਨ ਸਵੇਰੇ 8 ਵਜੇ ਦਰਮਿਆਨ ਇਸ ਯੋਜਨਾ ਦੇ ਅਧੀਨ ਵਾਹਨ ਚੱਲਣਗੇ|ਕੇਜਰੀਵਾਲ ਅਨੁਸਾਰ ਸੁਰੱਖਿਆ ਦੇ ਮੱਦੇਨਜ਼ਰ ਔਰਤਾਂ ਅਤੇ ਬਾਈਕ ਸਵਾਰਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ| ਔਰਤਾਂ ਸਿਰਫ 12 ਸਾਲ ਤੱਕ ਦੇ ਛੋਟੇ ਬੱਚੇ ਜਾਂ ਮਹਿਲਾ ਦੋਸਤਾਂ ਨਾਲ ਵਾਹਨ ਚਲਾਉਂਦੇ ਹੋਏ ਜਾ ਸਕਣਗੀਆਂ| ਉਨ੍ਹਾਂ ਦੀ ਕਾਰ ਵਿੱਚ ਕੋਈ ਪੁਰਸ਼ ਸਹਿਯਾਤਰੀ ਨਹੀਂ ਰਹੇਗਾ| ਜ਼ਿਕਰਯੋਗ ਹੈ ਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੀ ਹੈ| ਕੇਜਰੀਵਾਲ ਨੇ ਮੰਨਿਆ ਕਿ ਸਿਧਾਂਤਕ ਤੌਰ ਤੇ ਸਰਕਾਰੀ ਦਫਤਰ ਦੇ ਸਮੇਂ ਵਿੱਚ ਤਬਦੀਲੀ ਲਿਆਉਣ ਲਈ ਤਿਆਰ ਹਨ| ਇਸ ਬਾਰੇ ਖੇਤਰ ਵਿਸ਼ੇਸ਼ ਦੇ ਮਾਹਰਾਂ ਦੇ ਨਾਲ ਚਰਚਾ ਚੱਲ ਰਹੀ ਹੈ| ਇਸ ਦੇ ਆਧਾਰ ਤੇ ਕਾਰਜ ਯੋਜਨਾ ਤਿਆਰ ਹੋਵੇਗੀ| ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਨਾਲ-ਨਾਲ ਨਿੱਜੀ ਖੇਤਰ ਦੇ ਦਫਤਰਾਂ ਲਈ ਵੀ ਗਾਈਡਲਾਈਨ ਜਾਰੀ ਹੋਵੇਗੀ|






