April 29, 2026
#ਦੇਸ਼ ਦੁਨੀਆਂ

ਅਮਰੀਕਾ ਦੇ ਸਿਖਿਆਵਿਦਾਂ ਵਲੋਂ ਐਚ.1-ਬੀ ਵੀਜ਼ਾ ਪ੍ਰਕਿਰਿਆ ਵਿੱਚ ਸੁਧਾਰ ਕਰਨ ਦੀ ਅਪੀਲ

ਵਾਸ਼ਿੰਗਟਨ – ਅਮਰੀਕਾ ਦੇ ਸਿਖਿਆਵਿਦਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਐਚ.-1ਬੀ ਵੀਜ਼ਾ ਦੀ ਪ੍ਰਕਿਰਿਆ ਵਿੱਚ ਕੁੱਝ ਸੁਧਾਰ ਕਰਨ ਦੀ ਅਪੀਲ ਕੀਤੀ ਹੈ| ਜਾਣਕਾਰੀ ਮੁਤਾਬਕ ਅਮਰੀਕਾ ਦੇ 60 ਬਿਜ਼ਨਸ ਸਕੂਲਾਂ ਦੇ ਡੀਨਜ਼ ਅਤੇ ਸੀ. ਈ. ਓਜ਼. ਨੇ ਟਰੰਪ ਅਤੇ ਹੋਰ ਨੇਤਾਵਾਂ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ| ਉਨ੍ਹਾਂ ਚਿੱਠੀ ਵਿੱਚ ਲਿਖਿਆ ਕਿ ਦੇਸ਼ ਕੋਲ ਹਾਈ ਸਕਿੱਲ ਟੈਲੰਟ ਨਹੀਂ ਹੈ| ਇਸ ਲਈ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਐਚ.-1ਬੀ ਵੀਜ਼ਾ ਦੀ ਪ੍ਰਕਿਰਿਆ ਨੂੰ ਸੌਖਾ ਕਰਨ ਅਤੇ ਇਸ ਦੇ ਨਾਲ ਹੀ ਵੀਜ਼ਾ ਤੇ ਲਗਾਏ ਗਏ ਕੈਪ ਨੂੰ ਵੀ ਹਟਾ ਦੇਣ ਤਾਂ ਕਿ ਵੱਧ ਤੋਂ ਵੱਧ ਟੈਲੈਂਟਡ ਲੋਕ ਅਮਰੀਕਾ ਵਿੱਚ ਆਉਣ ਦਾ ਮੌਕਾ ਮਿਲੇ ਤੇ ਉਹ ਅਮਰੀਕਾ ਦੇ ਵਿਕਾਸ ਵਿੱਚ ਯੋਗਦਾਨ ਦੇਣ| ਜ਼ਿਕਰਯੋਗ ਹੈ ਕਿ ਇਹ ਚਿੱਠੀ ‘ਵਾਲ ਸਟਰੀਟ ਜਰਨਲ’ ਵਿੱਚ ਛਪੀ ਸੀ| ਦੱਸਿਆ ਗਿਆ ਹੈ ਕਿ 2018 ਵਿੱਚ ਭਾਰਤੀਆਂ ਵਲੋਂ ਜੀ. ਐੱਮ. ਏ. ਟੀ. ਪੇਪਰ ਰਾਹੀਂ ਅਮਰੀਕਾ ਬਿਜ਼ਨੈਸ ਸਕੂਲ ਵਿੱਚ ਆਪਣਾ ਸਕੋਰ ਭੇਜਣ ਦੀ ਗਿਣਤੀ ਵਿੱਚ 45 ਫੀਸਦੀ ਕਮੀ ਆਈ ਹੈ| 2019 ਵਿੱਚ ਵੀ ਇਸ ਵਿੱਚ ਕਾਫੀ ਕਮੀ ਆਈ, ਜਿਸ ਕਾਰਨ ਕੈਨੇਡਾ ਅਤੇ ਯੂਰਪ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ| ਉਨ੍ਹਾਂ ਕਿਹਾ ਕਿ ਪੋਲਿਸੀ ਮੇਕਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਟੈਲੰਟ ਨੂੰ ਵਧੇਰੇ ਮਹੱਤਵ ਦੇਣ|