ਕਾਲਾਂਵਾਲੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਹਰਵਾਲਾ ਦੇ ਹੱਕ ‘ਚ ਜਟਾਣਾ ਵੱਲੋਂ ਧੂੰਆਂਧਾਰ ਪ੍ਰਚਾਰ
ਤਲਵੰਡੀ ਸਾਬੋ – ਖੁਸ਼ਬਾਜ ਸਿੰਘ ਜਟਾਣਾ ਹਲਕਾ ਇੰਚਾਰਜ ਤਲਵੰਡੀ ਸਾਬੋ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਵੱਲੋਂ ਕਾਲਾਂਵਾਲੀ ਤੋਂ ਕਾਂਗਰਸ ਦੇ ਉਮੀਦਵਾਰ ਸ਼ੀਸ਼ਪਾਲ ਕੇਹਰਵਾਲਾ ਦੇ ਹੱਕ ਵਿੱਚ ਤੂਫਾਨੀ ਚੋਣ ਪ੍ਰਚਾਰ ਦੌਰਾਨ ਸਿੰਘਪੁਰਾ, ਧਰਮਪੁਰਾ, ਦਾਦੂ, ਪੱਕਾ ਸ਼ਹੀਦਾਂ, ਤਖ਼ਤਮੱਲ, ਕੇਵਲ, ਤਾਰੂਆਣਾ ਸਮੇਤ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਵੋਟਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਆਮ ਲੋਕਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ।ਉਕਤ ਪਿੰਡਾਂ ਦੇ ਚੋਣ ਜਲਸਿਆਂ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਦੌਰਾਨ ਸਾਰੀਆਂ ਸੀਟਾਂ ਤੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਵਾਵੇਗੀ। ਸ ਜਟਾਣਾ ਅਤੇ ਹਲਕਾ ਤਲਵੰਡੀ ਸਾਬੋ ਸਮੇਤ ਬਠਿੰਡਾ ਦਿਹਾਤੀ ਦੇ ਬਹੁਤ ਸਾਰੇ ਪਾਰਟੀ ਵਰਕਰ ਅਤੇ ਅਹੁਦੇਦਾਰਾਂ ਵੱਲੋਂ ਜਟਾਣਾ ਦੀ ਅਗਵਾਈ ਵਿੱਚ ਕਾਲਾਂਵਾਲੀ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਜਿੱਥੇ ਨੁੱਕੜ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਉੱਥੇ ਆਮ ਵੋਟਰਾਂ ਦੇ ਘਰਾਂ ਤੱਕ ਵੀ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਪਾਰਟੀ ਉਮੀਦਵਾਰ ਦੀ ਜਿੱਤ ਨੂੰ ਇਤਿਹਾਸਕ ਬਣਾਇਆ ਜਾ ਸਕੇ।ਉਨ੍ਹਾਂ ਦੀ ਇਸ ਮੁਹਿੰਮ ਵਿਚ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਸਿੰਘ ਰਿੰਪੀ ਮਾਨ, ਬਲਾਕ ਪ੍ਰਧਾਨ ਦਿਲਪ੍ਰੀਤ ਸਿੰਘ ਜਗਾ, ਕ੍ਰਿਸ਼ਨ ਸਿੰਘ ਭਾਗੀਵਾਂਦਰ ਸਾਬਕਾ ਬਲਾਕ ਪ੍ਰਧਾਨ, ਹਰਬੰਸ ਸਿੰਘ, ਦਵਿੰਦਰ ਸਿੰਘ ਸੂਬਾ, ਤਰਸੇਮ ਸੇਮੀ, ਅਰੁਣ ਕੁਮਾਰ ਕੋਕੀ, ਚਿੰਟੂ ਜਿੰਦਲ਼, ਮਨਦੀਪ ਸਿੰਘ ਨੰਬਰਦਾਰ ਨੰਗਲਾ ਸਮੇਤ ਸਮੁੱਚੇ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਹਨ।






