April 29, 2026
#ਭਾਰਤ

ਅਭਿਜੀਤ ਬੈਨਰਜੀ ਨੂੰ ‘ਖੱਬੇ ਪੱਖੀ’ ਕਹਿਣ ’ਤੇ ਰਾਹੁਲ ਨੇ ਗੋਇਲ ਨੂੰ ਘੇਰਿਆ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਸ ਸਾਲ ਦੇ ਅਰਥਸ਼ਾਸਤਰ ਲਈ ਨੋਬੇਲ ਜੇਤੂ ਐਲਾਨੇ ਗਏ ਅਭਿਜੀਤ ਬੈਨਰਜੀ ਉਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੀ ਟਿੱਪਣੀ ਲਈ ਉਨ੍ਹਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ‘ਕੱਟੜਵਾਦੀ ਈਰਖ਼ਾ ਵਿਚ ਅੰਨ੍ਹੇ ਹੋ ਗਏ ਹਨ, ਇਨ੍ਹਾਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਪੇਸ਼ੇਵਰ ਕਿਸ ਨੂੰ ਕਹਿੰਦੇ ਹਨ।’ ਦਰਅਸਲ ਕੇਂਦਰੀ ਮੰਤਰੀ ਨੇ ਪੁਣੇ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੂੰ ‘ਖੱਬੇ ਪੱਖੀ ਝੁਕਾਅ’ ਵਾਲੀ ਸ਼ਖ਼ਸੀਅਤ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਬੈਨਰਜੀ ਨੇ ਸ਼ਨਿਚਰਵਾਰ ਨੂੰ ਇਕ ਟੀਵੀ ਚੈਨਲ ਨਾਲ ਗੱਲਬਾਤ ਵਿਚ ਕਿਹਾ ਸੀ ਕਿ ‘ਵਣਜ ਮੰਤਰੀ ਮੇਰੀ ਪੇਸ਼ੇਵਰ ਪਹੁੰਚ ’ਤੇ ਸਵਾਲ ਉਠਾ ਰਹੇ ਹਨ।’ ਗਾਂਧੀ ਨੇ ਪਿਯੂਸ਼ ਦੀ ਟਿੱਪਣੀ ’ਤੇ ਬੈਨਰਜੀ ਦੇ ਜਵਾਬ ਨਾਲ ਜੁੜੀਆਂ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਟਵੀਟ ਕੀਤਾ ‘ਪਿਆਰੇ ਬੈਨਰਜੀ, ਇਹ ਕੱਟੜਵਾਦੀ ਈਰਖ਼ਾ ਵਿਚ ਅੰਨ੍ਹੇ ਹਨ ਤੇ ਇਨ੍ਹਾਂ ਨੂੰ ਇਲਮ ਨਹੀਂ ਹੈ ਕਿ ਪੇਸ਼ੇਵਰ ਵਿਅਕਤੀ ਕੀ ਹੁੰਦਾ ਹੈ।