ਲੁਧਿਆਣਾ ‘ਚ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ
ਲੁਧਿਆਣਾ – ਥਾਣਾ ਲਾਡੋਵਾਲ ਦੇ ਇਲਾਕੇ ਬਾੜੇਵਾਲ ਰੋਡ ਪਿੰਡ ਡੋਗਰਾ ਵਿਖੇ ਬੀਤੀ ਰਾਤ ਸੜਕ ਵਿਚਕਾਰ ਖੜੀ ਟਰਾਲੀ ਦੇ ਪਿਛੇ ਮੋਟਰਸਾਈਕਲ ਦੀ ਟੱਕਰ ਹੋਣ ਨਾਲ ਮੋਟਰਸਾਇਕਲ ਸਵਾਰ 2 ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਥਾਣਾ ਲਾਡੋਵਾਲ ਮੁਖੀ ਬਲਵਿੰਦਰ ਸਿੰਘ ਨੇ ਮ੍ਰਿਤਕ ਦੋਨਾਂ ਨੌਜਵਾਨਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਹਾਦਸਾ ਗ੍ਰਸਤ ਟਰਾਲੀ ਨੂੰ ਆਪਣੇ ਕਬਜ਼ੇ ਚ ਲੈ ਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਪਿੰਡ ਰਾਜੋਵਾਲ ਨਿਵਾਸੀ 24 ਸਾਲਾ ਰਾਜਨ ਵਿਰਦੀ ਪਿੰਡ ਸੰਗਨੇਵਾਲ ਨਿਵਾਸੀ 25 ਸਾਲਾਂ ਮਨਪ੍ਰੀਤ ਸਿੰਘ ਉਰਫ ਮਨੀ ਵਜੋਂ ਹੋਈ ਥਾਣਾ ਮੁਖੀ ਬਲਵਿੰਦਰ ਸਿੰਘ ਅਨੁਸਾਰ ਮ੍ਰਿਤਕ ਦੋਨੋ ਨੌਜਵਾਨ ਸ਼ਹਿਰ ‘ਚ ਕਿਸੇ ਹੋਜਰੀ ‘ਚ ਕੰਮ ਕਰਦੇ ਸਨ ਰਾਤ 9 ਵਜੇ ਦੇ ਕਰੀਬ ਜਦੋਂ ਦੋਨੋ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਵਾਪਿਸ ਆ ਰਹੇ ਸਨ ਤਾਂ ਜਦੋ ਉਹ ਬਾੜੇ ਵਾਲ ਰੋਡ ਪਿੰਡ ਡੋਗਰਾ ਕੋਲ ਪਹੁੰਚੇ ਤਾਂ ਓਹਨਾ ਦੇ ਤੇਜ਼ ਰਫਤਾਰ ਮੋਟਰਸਾਈਕਲ ਦੀ ਟੱਕਰ ਸੜਕ ਵਿਚਕਾਰ ਝੂਲਿਆਂ ਨਾਲ ਭਰੀ ਖੜੀ ਟਰਾਲੀ ਦੇ ਨਾਲ ਹੋ ਗਈ ਹਾਦਸਾ ਇਹਨਾਂ ਭਿਆਨਕ ਸੀ ਕਿ ਦੋਨਾਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਪੁਲਸ ਅਨੁਸਾਰ ਹਾਦਸਾ ਇਸ ਲਈ ਹੋਇਆ ਕਿਉਂ ਕਿ ਝੂਲਿਆਂ ਨਾਲ ਭਰੀ ਟਰਾਲੀ ਖ਼ਰਾਬ ਹੋਣ ਤੇ ਸੜਕ ਤੇ ਖੜੀ ਸੀ ਦੂਜਾ ਰਾਤ ਨੂੰ ਹਨੇਰਾ ਹੋਣ ਅਤੇ ਮੋਟਰਸਾਈਕਲ ਤੇਜ ਹੋਣ ਕਰਕੇ ਮੋਟਰਸਾਈਕਲ ਸਵਾਰ ਸੰਤੁਲਨ ਖੋਹ ਬੈਠੇ ਅਤੇ ਓਹਨਾ ਦੇ ਮੋਟਰਸਾਈਕਲ ਦੀ ਟਰਾਲੀ ਦੇ ਪਿੱਛੇ ਟੱਕਰ ਹੋ ਗਈ।






