ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਸ੍ਰੀ ਅਨੰਦਪੁਰ ਸਾਹਿਬ ਦੇ ਸਰਬਸੰਮਤੀ ਨਾਲ ਮੁੜ ਪ੍ਰਧਾਨ ਬਣੇ
ਸ੍ਰੀ ਅਨੰਦਪੁਰ ਸਾਹਿਬ – ਵਪਾਰ ਮੰਡਲ (ਰਜਿ:) ਸ੍ਰੀ ਅਨੰਦਪੁਰ ਸਾਹਿਬ ਦਾ ਆਮ ਇਜਲਾਸ ਸਥਾਨਕ ਹੋਟਲ ਪਾਰਕ ਪਲਾਜ਼ਾ ਵਿਖੇ ਹੋਇਆ। ਜਿਸ ਵਿੱਚ ਵਪਾਰ ਮੰਡਲ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਨੂੰ ਹੀ ਨਵੇਂ ਸਿਰੇ ਤੋਂ ਪ੍ਰਧਾਨ ਬਣਾ ਦਿੱਤਾ ਜਾਵੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪ੍ਰਧਾਨ ਅਰੋੜਾਂ ਦੇ ਪਿਛਲੇ 12 ਬਾਰਾਂ ਸਾਲਾਂ ਦੇ ਵਪਾਰ ਮੰਡਲ ਪ੍ਰਧਾਨ ਵਜੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਜੈਕਾਰਿਆਂ ਦੀ ਗੂੰਜ ‘ਚ ਸਾਰੇ ਮੈਂਬਰਾਂ ਤੋਂ ਸਹਿਮਤੀ ਲੈਂਦਿਆਂ, ਅਰੋੜਾ ਨੂੰ ਦੁਬਾਰਾ ਪ੍ਰਧਾਨ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸਾਰੇ ਪ੍ਰਧਾਨ ਦੀ ਪਿਛਲੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ। ਇਸ ਮੌਕੇ ਸਾਰਿਆਂ ਨੇ ਸਰਬਸੰਮਤੀ ਨਾਲ ਪ੍ਰਧਾਨ ਅਰੋੜਾ ਨੂੰ ਅਧਿਕਾਰ ਦਿੱਤੇ ਕਿ ਉਹ ਵਪਾਰ ਮੰਡਲ ਦੀ ਨਵੇਂ ਸਿਰੇ ਤੋਂ ਕਾਰਜਕਾਰਨੀ ਦੀ ਕਮੇਟੀ ਬਣਾ ਕੇ ਸੰਚਾਰੂ ਢੰਗ ਨਾਲ ਕੰਮ ਚਲਾਉਣ। ਇਸ ਮੌਕੇ ਸਮੂਹ ਵਪਾਰੀ ਵਰਗ ਵੱਲੋਂ ਇੰਦਰਜੀਤ ਸਿੰਘ ਅਰੋੜਾ ਨੂੰ ਹਾਰ ਪਾ ਕੇ ਉਨ੍ਹਾਂ ਨੂੰ ਵਧਾਈਆ ਦਿੱਤੀਆ ਗਈਆ। ਨਵੇਂ ਸਿਰੇ ਤੋਂ ਪ੍ਰਧਾਨ ਬਣਨ ਉਪਰੰਤ ਅਰੋੜਾ ਨੇ ਸਮੂਹ ਵਪਾਰੀ ਵਰਗ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਹ ਅੱਗੇ ਤੋਂ ਹੋਰ ਵੀ ਵਧੀਆ ਢੰਗ ਨਾਲ ਕੰਮ ਚਲਾਉਣਗੇ ਅਤੇ ਵਪਾਰੀ ਵਰਗ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਵਪਾਰੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਸਰਬਜੀਤ ਸਿੰਘ ਰੈਣੂੰ, ਜਸਪਾਲ ਸਿੰਘ ਪਾਲ, ਹਰਜੀਤ ਸਿੰਘ ਅਚਿੰਤ, ਗੁਰਚਰਨ ਸਿੰਘ (ਰਣਜੀਤ ਗਾਰਮੈਂਟਸ), ਹਰਪ੍ਰੀਤ ਸਿੰਘ (ਬੇਦੀ ਗਾਰਮੈਂਟਸ), ਹਰਮੀਤ ਸਿੰਘ ਗੁੰਬਰ, ਸਰਬਜੀਤ ਸਿੰਘ ਅਰੋੜਾ, ਜਸਪਾਲ ਸਿੰਘ ਸੋਨੂੰ, ਓਰਿੰਦਰ ਸਿੰਘ ਅਰੋੜਾ, ਜੋਗਾ ਸਿੰਘ ਸਰਪੰਚ ਲੋਧੀਪੁਰ, ਰਾਜਦੀਪ ਸਿੰਘ ਸਰਪੰਚ ਥੱਪਲ, ਮਨਮੋਹਨ ਸਿੰਘ ਤਲਵਾੜੇ ਵਾਲੇ, ਹਰਵਿੰਦਰਪਾਲ ਸਿੰਘ ਕਾਕਾ, ਸੈਂਪੀ ਅਰੋੜਾ, ਅਵਤਾਰ ਸਿੰਘ ਖਾਲਸਾ ਬੈਗ, ਦਵਿੰਦਰ ਸਿੰਘ ਰਾਣਾ, ਮਨਿੰਦਰਪਾਲ ਸਿੰਘ ਮਨੀ, ਪੱਪੂ ਸੰਤ ਬੂਟ, ਤਰਨਜੀਤ ਸਿੰਘ ਤਰਨੀ, ਜਸਪ੍ਰੀਤ ਸਿੰਘ ਰਿੰਕੂ, ਸੋਨੂੰ ਅਰੋੜਾ, ਗੁਰਕੀਰਤ ਸਿੰਘ ਬਾਵਾ, ਜਸਵਿੰਦਰ ਸਿੰਘ ਰਾਜਾ, ਪ੍ਰਿੰਸ, ਜਿੰਮੀ ਅਰੋੜਾ, ਜਰਨੈਲ ਸਿੰਘ ਗੂੰਬਰ, ਸੈਲੀ ਅਰੋੜਾ, ਬੰਟੀ ਤਲਵਾੜ, ਜਗਜੀਵਨ ਸਿੰਘ ਬਿੱਲਾ, ਬਿੱਟੂ ਦੁਪੱਟਾ, ਮੇਜਰ ਪ੍ਰਿੰਤਪਾਲ ਸਿੰਘ, ਸੰਜੈ ਮਹਿਤਾ, ਜੀਵਨ ਸ਼ਰਮਾ, ਰੋਮਲ ਕਾਨਪੁਰੀਆ, ਸੁਮੀਤ ਮਹਿਤਾ, ਰਵੀ ਲਟਾਵਾ, ਸੰਜੈ ਜੋਸੀ, ਅਜੈ ਕੁਮਾਰ ਜਨਤਾ ਹਾਰਡਵੇਅਰ, ਪੰਕਜ ਬਸੀ, ਰਾਜੂ ਮਹਾਜਨ, ਰਾਜੂ ਧੀਮਾਨ ਸਮੇਤ ਭਾਰੀ ਗਿਣਤੀ ‘ਚ ਵਪਾਰੀ ਹਾਜਰ ਸਨ।






