ਸੋਨੀਆ ਗਾਂਧੀ ਵਲੋਂ ਕਾਂਗਰਸੀ ਨੇਤਾ ਸ਼ਿਵ ਕੁਮਾਰ ਨਾਲ ਤਿਹਾੜ ਜੇਲ ਵਿੱਚ ਮੁਲਾਕਾਤ
ਨਵੀਂ ਦਿੱਲੀ – ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਾਟਕ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੂੰ ਮਿਲਣ ਲਈ ਤਿਹਾੜ ਜੇਲ ਪਹੁੰਚੀ| ਸੋਨੀਆ ਸਵੇਰੇ ਕਰੀਬ 9 ਵਜੇ ਤਿਹਾੜ ਪਹੁੰਚੀ| ਦੋਹਾਂ ਨੇਤਾਵਾਂ ਦਰਮਿਆਨ ਲਗਭਗ ਅੱਧਾ ਘੰਟਾ ਮੁਲਾਕਾਤ ਹੋਈ| ਇਕ ਸੂਤਰ ਨੇ ਦੱਸਿਆ ਕਿ ਸੋਨੀਆ ਗਾਂਧੀ ਕਰਨਾਟਕ ਦੇ ਸੀਨੀਅਰ ਨੇਤਾ ਸ਼ਿਵ ਕੁਮਾਰ ਦਾ ਹਾਲਚਾਲ ਜਾਣਨ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਤੀ ਇਕਜੁਟਤਾ ਜਤਾਉਣ ਲਈ ਗਈ ਸੀ| ਜ਼ਿਕਰਯੋਗ ਹੈ ਕਿ ਸ਼ਿਵ ਕੁਮਾਰ ਮਨੀ ਲਾਂਡਰਿੰਗ ਮਾਮਲੇ ਵਿੱਚ ਇਸ ਸਮੇਂ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਨਿਆਇਕ ਹਿਰਾਸਤ ਵਿੱਚ ਤਿਹਾੜ ਜੇਲ ਵਿੱਚ ਬੰਦ ਹੈ|






