Skip to content

ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ

Share this story

ਚੰਡੀਗੜ – ਸੂਬੇ ਦੇ ਲਗਾਤਾਰ ਦੂਸਰੀ ਵਾਰ ਮੁੱਖ ਮੰਤਰੀ ਦਾ ਪਦਭਾਰ ਸੰਭਾਲਦੇ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਦੇ ਪਹਿਲੇ ਹਵਾਈ ਅੱਡੇ ਹਿਸਾਰ ਨੂੰ ਕੌਮੀ ਪੱਧਰ ‘ਤੇ ਪਹਿਚਾਣ ਦਵਾਉਣ ਦੀ ਕਵਾਇਦ ਤੇਜ ਕਰ ਦਿੱਤੀ ਹੈ ਅਤੇ ਇਸ ਕੜੀ ਵਿਚ ਅੱਜ ਉਨਾਂ ਨੇ ਨਵੀਂ ਦਿੱਲੀ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਮੁੱਦੇ ‘ਤੇ ਵਿਸਥਾਰ ਨਾਲ ਚਰਚਾ ਕੀਤੀ। ਗਲਬਾਤ ਦੌਰਾਨ ਮੁੱਖ ਮੰਤਰੀ ਨੇ ਰੱਖਿਆ ਮੰਤਰੀ ਨੂੰ ਜਾਣੂ ਕਰਵਾਇਆ ਕਿ ਦਿੱਲੀ ਆਈ ਜੀ ਆਈ ਹਵਾਈ ਅਡੇ ‘ਤੇ ਹਵਾਈ ਆਵਾਜਾਈ ਦੇ ਦਬਾਅ ਨੂੰ ਘੱਟ ਕਰਨ ਲਈ ਹਿਸਾਰ ਦਾ ਹਵਾਈ ਅੱਡਾ ਇਕ ਉਪਯੁਕਤ ਸਥਾਨ ਹੈ? ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਇਸ ਗਲ ਦੀ ਵੀ ਜਾਣਕਾਰੀ ਦਿੱਤੀ ਕਿ ਉਸ ਸਮੇਂ ਦੇ ਰੱਖਿਆ ਮੰਤਰੀ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖੇ ਗਏ ਸਨ ਜਿਨਾਂ ਵਿਚ ਹਿਸਾਰ ਹਵਾਈ ਅੱਡੇ ‘ਤੇ ਹਵਾਈ ਸੇਨਾ ਦੇ ਵਿਮਾਨ ਅਤੇ ਹੈਲੀਕਾਪਟਰ ਦੀ ਸਰਵਿਸ ਲਈ ਹਿੰਦੂਸਤਾਨ ਏਅਰੋਨਾਟਿਕਲ ਲਿਮੀਟੇਡ (ਐਚ.ਏ.ਐਲ.) ਦਾ ਮੇਂਟੇਨੈਂਸ, ਰਿਪੇਅਰ ਅਤੇ ਓਵਰਹਾਲ (ਐਮ.ਆਰ.ਓ.) ਹੱਬ ਸਥਾਪਿਤ ਕਰਨ ਦੀ ਬੇਨਤੀ ਹਰਿਆਣਾ ਸਰਕਾਰ ਵੱਲੋਂ ਕੀਤੀ ਗਈ ਸੀ? ਗੌਰਤਲਬ ਹੈ ਕਿ ਹਿਸਾਰ ਦਿੱਲੀ ਤੋਂ ਲਗਭਗ 160 ਕਿਲੋਮੀਟਰ ਦੀ ਦੂਰੀ ‘ਤੇ ਹੈ ਅਤੇ ਕੌਮੀ ਰਾਜਮਾਰਗ 10 ਰਾਹੀਂ ਕੌਮੀ ਰਾਜਧਾਨੀ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਨੇ ਰੱਖਿਆ ਉਤਪਾਦਕਾਂ ਦਾ ਉਦਯੋਗ ਵੀ ਹਰਿਆਣਾ ਵਿਚ ਸਥਾਪਿਤ ਕਰਨ ਦੀ ਚਰਚਾ ਰੱਖਿਆ ਮੰਤਰੀ ਨਾਲ ਕੀਤੀ? ਮੁੱਖ ਮੰਤਰੀ ਨੇ ਕੇਂਦਰੀ ਰੱਖਿਆ ਮੰਤਰੀ ਨਾਲ ਆਈ.ਏ.ਐਮ.ਟੀ., ਰੋਹਤਕ ਵਿਚ ਬੁਲੇਟ ਪਰੂਫ ਜੈਕੇਟ ਬਨਾਉਣ ਨਾਲ ਸਬੰਧਿਤ ਪ੍ਰਤੀਰੱਖਿਆ ਪਰਿਯੋਜਨਾ ਨੂੰ ਵੀ ਜਲਦੀ ਪੂਰਾ ਕਰਵਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੁਲਾਕਾਤ ਦੌਰਾਨ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਕਿ ਹਿਸਾਰ ਹਵਾਈ ਅੱਡੇ ਦੇ ਨੇੜੇ ਇਕ ਸਪੈਸ਼ਲ ਅਲਾਏ ਪਲਾਂਟ ਸਥਾਪਿਤ ਕਰਨ ਅਤੇ ਹਵਾਈ ਸੇਨਾ ਦੇ ਗੁਰੂਗ੍ਰਾਮ ਸਥਿਤ ਡਿਪੋ, ਦੇ ਚਾਰੋ ਪਾਸੇ 300 ਮੀਟਰ ਖੇਤਰ ਅਤੇ ਫਰੀਦਾਬਾਦ ਵਿਚ ਤਿਗਾਂਓ ਦੇ ਚਾਰੋ ਪਾਸੇ 100 ਮੀਟਰ ਦੇ ਸਰੰਖਿਤ ਖੇਤਰ ਦੇ ਮੁੱਦੇ ‘ਤੇ ਵੀ ਚਰਚਾ ਕੀਤੀ? ਉਨਾਂ ਨੇ ਇਸ ਖੇਤਰ ਵਿਚ ਵਸੇ ਹੋਏ ਘਰਾਂ ਲਈ ਕਾਨੂੰਨ ‘ਤੇ ਅਧਾਰਿਤ ਵਿਵਹਾਰਿਕ ਦ੍ਰਿਸ਼ਟਕੋਣ ਨਾਲ ਹੱਲ ਕਰਨ ‘ਤੇ ਵੀ ਚਰਚਾ ਕੀਤੀ।

Share this story
WRITTEN BY

BREAKING