ਮਮਤਾ ਵੱਲੋਂ ਖੇਤਰੀ ਭਾਸ਼ਾਵਾਂ ਵਿੱਚ ਜੇਈਈ ਪ੍ਰੀਖਿਆ ਲੈਣ ਦੀ ਮੰਗ
ਕੋਲਕਾਤਾ – ਕੇਂਦਰ ਵੱਲੋਂ ਗੁਜਰਾਤੀ ਭਾਸ਼ਾ ਵਿੱਚ ਜੇਈਈ ਦੀ ਪ੍ਰੀਖਿਆ ਲੈਣ ਦੇ ਫ਼ੈਸਲੇ ਦੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕੇਂਦਰ ਨੂੰ ਪੁੱਛਿਆ ਕਿ ਜੇ ਪ੍ਰੀਖਿਆ ਵਿੱਚ ਗੁਜਰਾਤੀ ਭਾਸ਼ਾ ਵਰਤੀ ਜਾ ਸਕਦੀ ਹੈ ਤਾਂ ਬੰਗਾਲੀ ਸਮੇਤ ਬਾਕੀ ਖੇਤਰੀ ਭਾਸ਼ਾਵਾਂ ਕਿਉਂ ਨਹੀਂ ਵਰਤੀਆਂ ਜਾ ਸਕਦੀਆਂ। ਸੀਬੀਐੱਸਈ ਨੇ 2014 ਵਿੱਚ ਉਰਦੂ, ਮਰਾਠੀ ਤੇ ਗੁਜਰਾਤੀ ਭਾਸ਼ਾ ਵਿੱਚ ਪ੍ਰੀਖਿਆ ਦੇਣ ਦੀ ਇਜਾਜ਼ਤ ਦਿੱਤੀ ਸੀ। ਮੁੱਖ ਮੰਤਰੀ ਮਮਤਾ ਨੇ ਰੋਸ ਜਤਾਉਂਦਿਆਂ ਕਿਹਾ ਕਿ ਇਹ ਫ਼ੈਸਲਾ ਸ਼ਲਾਘਯੋਗ ਨਹੀਂ ਹੈ।






