Skip to content

ਅਚਨਚੇਤ ਛਾਪੇਮਾਰੀ ਦੌਰਾਨ 35.68 ਕੁਇੰਟਲ ਨਾ ਖਾਣਯੋਗ ਫਲ ਅਤੇ ਸਬਜ਼ੀਆਂ ਨਸ਼ਟ

Share this story

ਲਗਾਤਾਰ ਛਾਪੇਮਾਰੀਆਂ ਨੇ ਗੈਰ ਮਿਆਰੀ ਫਲ ਅਤੇ ਸਬਜੀਆਂ ਵੇਚਣ ਵਾਲਿਆਂ ਨੂੰ ਪਾਈ ਠੱਲ : ਕੇ.ਐਸ. ਪੰਨੂੰ
ਚੰਡੀਗੜ੍ਰ – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਡਵੀਜ਼ਨਲ, ਜ਼ਿਲਾ ਅਤੇ ਮਾਰਕੀਟ ਕਮੇਟੀ ਪੱਧਰ ‘ਤੇ ਗਠਿਤ ਟੀਮਾਂ ਵੱਲੋਂ ਵੀਰਵਾਰ ਨੂੰ ਸੂਬੇ ਭਰ ਦੀਆਂ 47 ਫਲ ਅਤੇ ਸਬਜ਼ੀ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ, ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ।ਉਨਾਂ ਦੱਸਿਆ ਕਿ ਸੂਬੇ ਵਿੱਚ ਗੈਰ ਸਿਹਤਮੰਦ ਅਤੇ ਮਿਲਾਵਟੀ ਭੋਜਨ ਪਦਾਰਥਾਂ ‘ਤੇ ਸ਼ਿਕੰਜਾ ਕਸਣ ਦੇ ਨਾਲ ਨਾਲ ਮੰਡੀਆਂ ਵਿੱਚ ਵੇਚੇ ਜਾ ਰਹੇ ਭੋਜਨ ਪਦਾਰਥਾਂ ਦੇ ਮਿਆਰ ਵਿੱਚ ਸੁਧਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ਵਿੱਚ ਸਿਹਤ, ਬਾਗਬਾਨੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀਆਂ ਟੀਮਾਂ ਵੱਲੋਂ ਸੂਬੇ ਵਿੱਚ ਨਿਯਮਤ ਜਾਂਚ ਕੀਤੀ ਜਾ ਰਹੀ ਹੈ। ਇਨਾਂ ਟੀਮਾਂ ਵੱਲੋਂ ਮੰਡੀਆਂ ਵਿੱਚ ਗਲੇ ਸੜੇ ਅਤੇ ਗੈਰ ਵਿਗਿਆਨਿਕ ਢੰਗ ਨਾਲ ਪਕਾਏ ਫਲਾਂ ਅਤੇ ਸਬਜ਼ੀਆਂ ਦੀ ਭਾਲ ਲਈ ਚੈਕਿੰਗ ਕੀਤੀ ਗਈ।ਸ. ਪੰਨੂੰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 35.68 ਕੁਇੰਟਲ ਗਲੇ ਸੜੇ ਫਲ ਅਤੇ ਸਬਜ਼ੀਆਂ ਮੌਕੇ ‘ਤੇ ਨਸ਼ਟ ਕੀਤੇ ਗਏ। ਉਨਾਂ ਕਿਹਾ, ” ਅਸੀਂ ਪੰਜਾਬ ਵਿੱਚ ਜਾਂਚ ਮੁਹਿੰਮਾਂ ਚਲਾ ਰਹੇ ਹਾਂ ਅਤੇ ਅਤੇ ਇਹ ਦੇਖਿਆ ਗਿਆ ਹੈ ਕਿ ਫਲਾਂ ਨੂੰ ਗੈਰ ਕੁਦਰਤੀ ਢੰਗ ਨਾਲ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਜਿਹੇ ਰਸਾਇਣਾਂ ਦੀ ਵਰਤੋਂ ਕਾਫ਼ੀ ਹੱਦ ਤੱਕ ਘਟੀ ਹੈ, ਅਸਲ ਵਿੱਚ ਪੂਰੀ ਤਰਾਂ ਖ਼ਤਮ ਹੋ ਗਈ ਹੈ ਅਤੇ ਲਗਾਤਾਰ ਜਾਂਚ ਮੁਹਿੰਮਾਂ ਨੇ ਗੈਰ ਮਿਆਰੀ ਫਲ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਠੱਲ ਪਾਈ ਹੈ। ”ਉਨਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਮੰਡੀਆਂ ‘ਚੋਂ ਮਿਲੇ ਨਾ ਖਾਣਯੋਗ ਫਲ ਅਤੇ ਸਬਜ਼ੀਆਂ ਵਿੱਚੋਂ 1.70 ਕੁਇੰਟਲ ਸਬਜ਼ੀਆਂ ਸਰਹਿੰਦ ਵਿੱਚ, 2.60 ਕੁਇੰਟਲ ਫਲ ਅਤੇ ਸਬਜ਼ੀਆਂ ਬੱਸੀ ਪਠਾਣਾ ਵਿੱਚ, 2.10 ਕੁਇੰਟਲ ਪਟਿਆਲਾ ‘ਚ, 2.50 ਕੁਇੰਟਲ ਸਬਜ਼ੀਆਂ ਭਵਾਨੀਗੜ ‘ਚ, 1.0 ਕੁਇੰਟਲ ਸਬਜ਼ੀਆਂ ਖਰੜ ‘ਚ, 1.80 ਕੁਇੰਟਲ ਫਲ ਅਤੇ ਸਬਜ਼ੀਆਂ ਸੁਨਾਮ ‘ਚ, 1.20 ਕੁਇੰਟਲ ਮਲੇਰਕੋਟਲਾ ‘ਚ, 4 ਕੁਇੰਟਲ ਸਬਜ਼ੀਆਂ ਰਾਮਪੁਰਾ ਫੂਲ ‘ਚ, 1.87 ਕੁਇੰਟਲ ਫਲ ਅਬੋਹਰ ‘ਚ, 2.85 ਕੁਇੰਟਲ ਫਲ ਅਤੇ ਸਬਜ਼ੀਆਂ ਮਾਨਸਾ ‘ਚ, 0.50 ਕੁਇੰਟਲ ਤਰਨ ਤਾਰਨ ‘ਚ, 1.05 ਕੁਇੰਟਲ ਬਟਾਲਾ ‘ਚ, 0.50 ਕੁਇੰਟਲ ਫਲ ਅਤੇ ਸਬਜ਼ੀਆਂ ਅੰਮ੍ਰਿਤਸਰ ‘ਚ ਅਤੇ 0.80 ਕੁਇੰਟਲ ਫਲ ਅਤੇ ਸਬਜ਼ੀਆਂ ਜਲੰਧਰ ਵਿੱਚ ਮਿਲੀਆਂ।

Share this story
WRITTEN BY

BREAKING