April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਜੰਮੂ ‘ਚ ਆਈਈਡੀ ਧਮਾਕਾ-ਫ਼ੌਜ ਦਾ ਜਵਾਨ ਸ਼ਹੀਦ-ਦੋ ਜ਼ਖ਼ਮੀ

ਜੰਮੂ – ਜੰਮੂ ਜ਼ਿਲ੍ਹੇ ਦੇ ਸਰਹੱਦੀ ਅਖ਼ਨੂਰ ਦੇ ਪਲਾਂਵਾਲਾ ਸੈਕਟਰ ‘ਚ ਐਤਵਾਰ ਨੂੰ ਕੰਟਰੋਲ ਲਾਈਨ ਨੇੜੇ ਹੋਏ ਆਈਈਡੀ ਧਮਾਕੇ ‘ਜ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪੈਟਰੋਲਿੰਗ ਦੌਰਾਨ ਫ਼ੌਜ ਦੇ ਵਾਹਨ ਦੇ ਆਹੀਈਡੀ ਧਮਾਕੇ ਦੀ ਲਪੇਟ ‘ਚ ਆਉਣ ਨਾਲ ਵਾਪਰਿਆ। ਜਿੱਥੇ ਧਮਾਕਾ ਹੋਇਆ, ਉਹ ਜਗ੍ਹਾ ਕੰਟਰੋਲ ਲਾਈਨ ਦੇ ਨੇੜੇ ਹੈ। ਧਮਾਕੇ ‘ਚ ਸ਼ਹੀਦ ਹੋਏ ਫ਼ੌਜੀ ਦੀ ਲਾਸ਼ ਨੂੰ ਪਲਾਂਵਾਲਾ ਦੇ ਪ੍ਰਾਇਮਰੀ ਹੈਲਥ ਸੈਂਟਰ ‘ਚ ਰੱਖਿਆ ਗਿਆ ਹੈ। ਉੱਥੇ ਦੋ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਅਖ਼ਨੂਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਬਾਅਦ ‘ਚ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਊਧਮਪੁਰ ਦੇ ਕਮਾਨ ਹਸਪਤਾਲ ‘ਚ ਏਅਰਲਿਫਟ ਕਰ ਦਿੱਤਾ ਗਿਆ। ਅਜੇ ਤਕ ਫ਼ੌਜ ਨੇ ਇਸ ਧਮਾਕੇ ਦੀ ਸਰਕਾਰੀ ਪੁਸ਼ਟੀ ਨਹੀਂ ਕੀਤੀ।ਧਮਾਕੇ ਤੋਂ ਬਾਅਦ ਫ਼ੌਜ ਦੇ ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ, ਆਈਈਡੀ ਧਮਾਕਾ ਕਿਹੜੇ ਹਾਲਾਤ ‘ਚ ਹੋਇਆ, ਇਸ ਬਾਰੇ ਅਜੇ ਕੋਈ ਵੀ ਬੋਲਣ ਲਈ ਤਿਆਰ ਨਹੀਂ ਹੈ। ਪੁਲਿਸ ਦੇ ਡੀਐੱਸਪੀ ਅਜੈ ਸ਼ਰਮਾ ਨੇ ਆਈਈਡੀ ਧਮਾਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ, ਉਨ੍ਹਾਂ ਨੇ ਇਸ ਘਟਨਾ ‘ਚ ਇਕ ਜਵਾਨ ਦੇ ਸ਼ਹੀਦ ਹੋਣ ਤੇ ਦੋ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।