April 24, 2026
#ਭਾਰਤ

ਐਚਟੈਟ ਦੀ ਪ੍ਰੀਖਿਆ ਦਾ ਸਫਲ ਸੰਚਾਲਨ ਨਵੀਂ ਸਰਕਾਰ ਦੀ ਪਹਿਲੀ ਸਫਲਤਾ : ਡਿਪਟੀ ਮੁੱਖ ਮੰਤਰੀ ਹਰਿਆਣਾ

ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਜਿਲਿਆਂ ਵਿਚ ਐਚਟੈਟ ਦੀ ਪ੍ਰੀਖਿਆ ਦਾ ਸਫਲ ਸੰਚਾਲਨ ਨਵੀਂ ਸਰਕਾਰ ਦੀ ਪਹਿਲੀ ਸਫਲਤਾ ਹੈ। ਇਸ ਵਾਰ ਬੱਚਿਆਂ ਨੂੰ ਆਪਣੇ ਜਿਲਿਆਂ ਤੋਂ ਬਾਹਰ ਪ੍ਰੀਖਿਆ ਦੇਣ ਨਹੀਂ ਜਾਣਾ ਪਿਆ ਅਤੇ ਇਕ ਜਿਲਾ ਵਿਚ ਤਾਂ ਸਿਰਫ ਤਿੰਨ ਬੱਚੇ ਹੀ ਗੈਰ-ਹਾਜਰ ਸਨ। ਮਹਿਲਾਵਾਂ ਦੇ ਗਲੇ ਦੀ ਚੈਨ ਤੇ ਚੂੜਾ ਕੱਢਣ ਵਾਲੀ ਪ੍ਰਥਾ ਨੂੰ ਵੀ ਖਤਮ ਕਰਵਾਇਆ ਗਿਆ। ਸ੍ਰੀ ਚੌਟਾਲਾ ਅੱਜ ਸੋਨੀਪਤ ਦੇ ਜਾਟ ਜੌਸ਼ੀ ਪਿੰਡ ਵਿਚ ਇਕ ਪ੍ਰੋਗ੍ਰਾਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਵਿਚ ਭਾਜਪਾ-ਜਜਪਾ ਸਰਕਾਰੀ ਪੂਰੀ ਤਰਾਂ ਨਾਲ ਮਜਬੂਤ ਹੈ। ਆਉਣ ਵਾਲੇ ਦਿਨਾਂ ਵਿਚ ਜੋ ਵਾਅਦੇ ਦੋਵਾਂ ਪਾਰਟੀਆਂ ਦੇ ਮਨੋਰਥ ਪੱਤਰਾਂ ਵਿਚ ਸਨ, ਉਨਾਂ ਨੂੰ ਵੀ ਪੂਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਸੋਮਵਾਰ ਨੂੰ ਹਰਿਆਣਾ ਦੀ ਕੈਬਿਨੇਟ ਦੀ ਪਹਿਲੀ ਮੀਟਿੰਗ ਹੈ ਅਤੇ ਅਸੀਂ ਭਾਵੇਂ ਪਿੰਡ ਵਿਕਾਸ ਦੀ ਗੱਲ ਹੋਵ, ਜਾਂ ਫਿਰ ਸ਼ਰਾਬਬੰਦੀ ਉੱਪਰ ਕਦਮ ਚੁੱਕਣ ਦਾ ਮਾਮਲਾ ਹੋਵੇ ਸਾਰੀਆਂ ਨੂੰ ਪੂਰੀ ਗੰਭੀਰਤਾ ਨਾਲ ਕਦਮ ਚੁੱਕੇ ਜਾਣਗੇ। ਇਕ ਸੁਆਲ ਦੇ ਜਵਾਬ ਵਿਚ ਉਨਾਂ ਨੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੋਸ਼ ਲਗਾਉਣਾ ਬਹੁਤ ਆਸਾਨ ਹੈ, ਲੇਕਿਨ ਸਮੱਸਿਆ ਦਾ ਹੱਲ ਕਰਨਾ ਮੁਸ਼ਕਲ? ਅੱਜ ਜਨਤਾ ਨੇ ਉਨਾਂ ਨੇ ਵਿਰੋਧੀ ਧਿਰ ਵਿਚ ਬੈਠਨਾ ਹੈ, ਇਸ ਲਈ ਉਹ ਡਰਾਇੰਗ ਰੂਮ ਦੀ ਸਿਆਸਤ ਕਰਨ ਦੀ ਥਾਂ ਮਜਬੂਤ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ। ਝੋਨੇ ਦੀ ਖਰੀਦ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਗਏ ਸੁਆਵਾਂ ‘ਤੇ ਵੀ ਉਨਾਂ ਨੇ ਨਿਸ਼ਾਨਾ ਸਾਧਿਆ।