April 24, 2026
#ਦੇਸ਼ ਦੁਨੀਆਂ

ਨਵਾਜ਼ ਸ਼ਰੀਫ ਇਲਾਜ ਲਈ ਲੰਡਨ ਹੋਏ ਰਵਾਨਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਲਈ ਅੱਜ ਭਾਵ ਮੰਗਲਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਲਾਹੌਰ ਹਾਈ ਕੋਰਟ ਵੱਲੋਂ ਚਾਰ ਹਫਤੇ ਦੀ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਦੇ ਬਾਅਦ ਨਵਾਜ਼ ਇਲਾਜ ਲਈ ਇਕ ਏਅਰ ਐਂਬੂਲੈਂਸ ਵਿਚ ਲੰਡਨ ਲਈ ਰਵਾਨਾ ਹੋ ਗਏ। ਅਦਾਲਤ ਨੇ ਇਮਰਾਨ ਸਰਕਾਰ ਦੀ ਹਰਜ਼ਾਨਾ ਬਾਂਡ ਦੇਣ ਦੀ ਸ਼ਰਤ ਨੂੰ ਖਾਰਿਜ ਕਰ ਦਿੱਤਾ ਸੀ। 69 ਸਾਲਾ ਨਵਾਜ਼ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਸ਼ਹਿਬਾਜ਼ ਅਤੇ ਉਨ੍ਹਾਂ ਦੇ ਨਿੱਜੀ ਡਾਕਟਰ ਅਦਨਾਨ ਖਾਨ ਵੀ ਹਨ। ਉਹ ਦੋਹਾ ਤੋਂ ਪਹੁੰਚੀ ਇਕ ਏਅਰ ਐਂਬੂਲੈਂਸ ਵਿਚ ਕਤਰ ਦੇ ਰਸਤੇ ਲੰਡਨ ਲਈ ਰਵਾਨਾ ਹੋਏ।ਪੀ.ਐੱਮ.ਐੱਲ.-ਐੱਨ. ਦੀ ਬੁਲਾਰਨ ਮੈਰੀਯੂਮ ਔਰਾਨਜ਼ੇਬ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਲੰਡਨ ਪਹੁੰਚਣ ’ਤੇ ਨਵਾਜ਼ ਸ਼ਰੀਫ ਨੂੰ ਹਰਲੀ ਸਟ੍ਰੀਟ ਕਲੀਨਿਕ ਲਿਜਾਇਆ ਜਾਵੇਗਾ। ਜੇਕਰ ਲੋੜ ਪਈ ਤਾਂ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਯੂ.ਐੱਸ. ਟਰਾਂਸਫਰ ਕੀਤਾ ਜਾ ਸਕਦਾ ਹੈ। ਬੁਲਾਰਨ ਨੇ ਦੱਸਿਆ ਕਿ ਰਵਾਨਾ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਲਾਹੌਰ ਵਿਚ ਨਵਾਜ਼ ਦੇ ਜਾਤੀ ਉਮਰਾ ਨਿਵਾਸ ਵਿਚ ਉਨ੍ਹਾਂ ਦੀ ਜਾਂਚ ਕੀਤੀ।