Skip to content

ਕੈਪਟਨ ਦੇ ਕਹਿਣ ‘ਤੇ ਗੂਗਲ ਦਾ ‘2020 ਸਿੱਖ ਰੈਫਰੈਂਡਮ’ ਖਿਲਾਫ ਐਕਸ਼ਨ

Share this story

ਮੋਬਾਇਲ ਐਪ 2020 ਸਿੱਖ ਰੈਫਰੈਂਡਮ ਗੂਗਲ ਪਲੇਅ ਤੋਂ ਹਟਾਇਆ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ‘ਤੇ ਅਮਲ ਕਰਦਿਆਂ ਆਈਟੀ ਕੰਪਨੀ ਗੂਗਲ ਨੇ ਭਾਰਤ ਵਿਰੋਧੀ ਵੱਖ-ਵੱਖ ਮੋਬਾਈਲ ਐਪਲੀਕੇਸ਼ਨਜ਼ ‘2020 ਸਿੱਖ ਰੈਫਰੈਂਡਮ’ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਇਹ ਐਪ ਗੂਗਲ ਪਲੇਅ ਸਟੋਰ ਉੱਤੇ ਮੋਬਾਈਲ ਉਪਭੋਗਤਾਵਾਂ ਲਈ ਉਪਲੱਬਧ ਨਹੀਂ।ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਗੂਗਲ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਡੀਜੀਪੀ ਨੂੰ ਵੀ ਇਸ ਐਪ ਦੇ ਲਾਂਚ ਹੋਣ ਤੋਂ ਬਾਅਦ ਆਏ ਖ਼ਤਰੇ ਨਾਲ ਨਜਿੱਠਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਸੀ। ਇਸ ਐਪ ਨੂੰ 935“538 ਵੱਲੋਂ ਬਣਾਇਆ ਗਿਆ ਸੀ। ਐਪ ਰਾਹੀਂ ਆਮ ਲੋਕਾਂ ਨੂੰ ‘ਪੰਜਾਬ ਰੈਫਰੈਂਡਮ 2020 ਖਾਲਿਸਤਾਨ’ ਵਿੱਚ ਵੋਟ ਪਾਉਣ ਲਈ ਆਪਣਾ ਨਾਮ ਦਰਜ ਕਰਾਉਣ ਲਈ ਕਿਹਾ ਜਾ ਰਿਹਾ ਸੀ। Www.yes2khalistan.og ਦੇ ਐਡਰੈਸ ਵਾਲੀ ਇੱਕ ਵੈਬਸਾਈਟ ਵੀ ਉਸੇ ਉਦੇਸ਼ ਲਈ ਉਸੇ ਤਰਜ਼ ‘ਤੇ ਲਾਂਚ ਕੀਤੀ ਗਈ ਸੀ।

Share this story
WRITTEN BY

BREAKING