April 24, 2026
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਨੇ ਕੌਮਾਂਤਰੀ ਫਲ ਤੇ ਸਬਜੀ ਟਰਮਿਨਲ, ਗੰਨੌਰ ਨੂੰ ਕੌਮੀ ਮਹੱਤਵ ਦੀ ਮਾਰਕੀਟ ਵਿਚ ਸ਼ਾਮਿਲ ਕਰਨ ਲਈ ਪ੍ਰਕ੍ਰਿਆ ਅੱਗੇ ਵੱਧਾਉਣ ਦੇ ਆਦੇਸ਼ ਦਿੱਤੇ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮਾਂਤਰੀ ਫਲ ਤੇ ਸਬਜੀ ਟਰਮਿਨਲ, ਗੰਨੌਰ ਨੂੰ ਕੌਮੀ ਮਹੱਤਵ ਦੀ ਮਾਰਕੀਟ (ਐਮਐਨਆਈ) ਵਿਚ ਸ਼ਾਮਿਲ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਪ੍ਰਕ੍ਰਿਆ ਨੂੰ ਤੁਰੰਤ ਅੱਗੇ ਵੱਧਾਉਣ ਦੇ ਆਦੇਸ਼ ਦਿੱਤੇ|ਮੁੱਖ ਮੰਤਰੀ ਅੱਜ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੀ ਪੈਂਡਿੰਗ ਵੱਖ-ਵੱਖ ਪਰਿਯੋਜਨਾਵਾਂ ਦੇ ਸਬੰਧ ਵਿਚ ਬੁਲਾਈ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ| ਇਸ ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਜੈ ਪ੍ਰਕਾਸ਼ ਦਲਾਲ ਵੀ ਹਾਜਿਰ ਸਨ| ਮੁੱਖ ਮੰਤਰੀ ਨੇ ਤਿੰਨ ਪੜਾਵਾਂ ਵਿਚ 573 ਏਕੜ 5 ਕਰਨਾਲ ਤੇ 13 ਮਰਲਾ ਜਮੀਨ ‘ਤੇ ਵਿਕਸਿਤ ਕੀਤੀ ਜਾ ਰਹੀ ਇਸ ਪਰਿਯੋਜਨਾ ਦੇ ਪਹਿਲੇ ਪੜਾਅ ਲਈ ਸੂਬਾ ਸਰਕਾਰ ਦੀ ਗ੍ਰਾਂਟ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ, ਐਚਐਸਆਈਆਈਡੀਸੀ, ਹੈਫੇਡ, ਹਰਿਆਣਾ ਰਾਜ ਵੇਅਰਹਾਊਸਿੰਗ ਨਿਗਮ ਆਦਿ ਵੱਖ-ਵੱਖ ਏਜੰਸੀਆਂ ਰਾਹੀਂ ਇਕਵਿਟੀ ਪੂੰਜੀ ਵੱਜੋਂ ਨਿਵੇਸ਼ ਕੀਤੀ ਜਾਣ ਵਾਲੀ 400 ਕਰੋੜ ਰੁਪਏ ਦੀ ਰਕਮ ਵੀ ਤੁਰੰਤ ਪ੍ਰਭਾਵ ਨਾਲ ਇਸ ਯੋਜਨਾ ਲਈ ਗਠਤ ਕੀਤੇ ਗਏ ਸਪੈਸ਼ਲ ਪਰਪਜ ਵਹਿਕਲ (ਐਸਪੀਵੀ) ਲਈ ਮਹੁੱਇਆ ਕਰਵਾਉਣ ਦੇ ਵੀ ਆਦੇਸ਼ ਦਿੱਤੇ|ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਰਕਮ ਫੰਡਿੰਗ ਕੇਂਦਰੀ ਵਿੱਤ ਮੰਤਰਾਲੇ ਤੋਂ ਗ੍ਰਾਂਟ ਵੱਜੋਂ ਵਿਚ ਜਾਂ ਕੌਮੀ ਰਾਜਧਾਨੀ ਖੇਤਰ ਯੋਜਨਾ ਬੋਰਡ (ਐਨਸੀਆਰਪੀਬੀ) ਅਤੇ ਨੀਤੀ ਕਮਿਸ਼ਨ ਤੋਂ ਕਰਜ਼ੇ ਵੱਜੋਂ ਪ੍ਰਾਪਤ ਕਰਨ ਲਈ ਲੋਂੜੀਦੀ ਕਦਮ ਚੁੱਕੇ ਜਾਣ|ਮੀਟਿੰਗ ਵਿਚ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਗ ਬੋਰਡ ਦੇ ਮੁੱਖ ਪ੍ਰਸ਼ਾਸਕ ਡਾ. ਜੇ.ਗਣੇਸ਼ਨ ਨੇ ਐਚਐਮਟੀ, ਪਿੰਜੌਰ ਦੀ ਪ੍ਰਸਤਾਵਿਤ ਸੇਬ ਮੰਡੀ, ਗੁਰੂਗ੍ਰਾਮ ਦੇ ਸੈਕਟਰ 52 ਏ ਵਿਚ ਪ੍ਰਸਤਾਵਿਤ ਫੂਲ ਮੰਡਲ ‘ਤੇ ਵੀ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ| ਉਨਾਂ ਦਸਿਆ ਕਿ ਕੌਮਾਂਤਰੀ ਫਲ ਤੇ ਸਬਜੀ ਟਰਮਿਨਲ, ਗੰਨੌਰ ਲਈ ਹਰਿਆਣਾ ਕੌਮਾਂਤਰੀ ਬਾਗਵਾਨੀ ਮਾਰਕੀਟਿੰਗ ਨਿਗਮ ਦਾ ਗਠਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ| ਇਸ ਤੋਂ ਇਲਾਵਾ, ਡਾ. ਆਰ.ਯਾਦਵ ਨੂੰ ਸਪੈਸ਼ਲ ਪਰਪਜ ਵਹਿਕਲ (ਐਸਵੀਪੀ) ਦਾ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤੇ ਗਏ ਹਨ|ਡਾ. ਜੇ.ਗਣੇਸ਼ਨ ਨੇ ਮੁੱਖ ਮੰਤਰੀ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਬੋਰਡ ਦੀ 11174 ਸੰਪਤੀਆਂ ਦੀ ਪਾਰਦਰਸ਼ੀ ਢੰਗ ਨਾਲ ਈ-ਨਿਲਾਮੀ ਲਈ 28 ਅਗਸਤ, 2019 ਨੂੰ ਪੋਟਰਲ ਲਾਂਚ ਕੀਤਾ ਗਿਆ ਅਤੇ 3 ਸਤੰਬਰ ਤੋਂ 30 ਅਕਤੂਬਰ ਵਿਚਕਾਰ ਸ਼ੁਰੂ ਕੀਤੀ ਗਈ ਈ-ਨਿਲਾਮੀ ਪ੍ਰਕ੍ਰਿਆ ਰਾਹੀਂ 26 ਮੰਡੀਆਂ ਦੀ 543 ਸੰਪਤੀਆਂ ਨੂੰ ਨਿਲਾਮੀ ਲਈ ਰੱਖਿਆ ਗਿਆ, ਜਿੰਨਾਂ ਵਿਚੋਂ 15 ਮੰਡੀਆਂ ਵਿਚ 79 ਸੰਪਤੀਆਂ ਦੀ ਨਿਲਾਮੀ ਕੀਤੀ ਗਈ ਅਤੇ ਬੋਰਡ ਨੂੰ 34.25 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ|ਮੁੱਖ ਮੰਤਰੀ ਨੇ ਕਿਹਾ ਕਿ ਐਚਐਸਆਈਆਈਡੀਸੀ ਤੇ ਐਚਐਸਵੀਪੀ ਦੀ ਸੰਪਤੀਆਂ ਲਈ ਵੀ ਅਜਿਹੇ ਹੀ ਪੋਟਰਲ ਸ਼ੁਰੂ ਕੀਤੇ ਜਾਣੇ ਚਾਹੀਦੇ ਹਨ ਅਤੇ ਹਰ ਸਾਲ ਸੰਪਤੀਆਂ ਦੀ ਰਾਂਖਵੀਂ ਮੁੱਲ ਰਕਮ ਨੂੰ ਸੋਧ ਕੀਤਾ ਜਾਣਾ ਚਾਹੀਦਾ ਹੈ| ਉਨਾਂ ਕਿਹਾ ਕਿ ਈ ਭੂਮੀ ਪੋਟਰਲ ਰਾਹੀਂ ਜਿਸ ਤਰਾਂ, ਜਮੀਨ ਮਾਲਕ ਆਪਣੀ ਜਮੀਨ ਨੂੰ ਵੇਚਣ ਦਾ ਸਵੈ-ਇੱਛਾ ਨਾਲ ਵਿਕਲਪ ਚੁਣਦੇ ਹਨ ਉਸ ਤਰਾਂ ਬੋਰਡਾਂ ਨੂੰ ਵੀ ਆਪਣੀ ਸੰਪਤੀ ਵੇਚਣ ਲਈ ਜਨਤਾ ਨੂੰ ਇਹ ਸਹੂਲਤ ਦੇਣੀ ਚਾਹੀਦੀ ਹੈ|ਮੀਟਿੰਗ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਹਰ 15 ਦਿਨ ਵਿਚ ਹਰਿਆਣਾ ਰਾਜ ਖੇਤੀਬਾੜੀ ਮਾਰਕੀਟਿੰਕਿ ਬੋਰਡ ਦੀ ਪੈਂਡਿੰਗ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਅਗਲੀ ਮੀਟਿੰਗ ਵਿਚ ਅਧਿਕਾਰੀ ਬੋਰਡ ਆਫ ਡਾਇਰੈਕਟਰਸ ਵਿਚ ਏਜੰਡਾ ਪਾਸ ਕਰਵਾ ਕੇ ਪੂਰੀ ਤਿਆਰ ਨਾਲ ਮੀਟਿੰਗ ਵਿਚ ਆਉਣ| ਮੀਟਿੰਗ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਗੰਨੌਰ ਦੀ ਮੰਡੀ ਨੂੰ ਕੌਮੀ ਮਹੱਤਵ ਦੀ ਪਰਿਯੋਜਨਾਵਾ ਵਿਚ ਸ਼ਾਮਿਲ ਕਰਵਾਉਣ ਤੋਂ ਪਹਿਲਾਂ ਇਸ ਨੂੰ ਖੇਤੀਬਾੜੀ ਉਤਪਾਦ ਮਾਰਕੀਟਿੰਗ ਐਕਟ ਤੋਂ ਬਾਹਰ ਕੱਢਣਾ ਹੋਵੇਗਾ| ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਅਗਲੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਸਾਰੀ ਰਸਮੀ ਕਾਰਵਾਈਆਂ ਪੂਰੀਆਂ ਕਰ ਲਈ ਜਾਣ|