April 24, 2026
#ਭਾਰਤ

ਸੂਬੇ ਦੀ ਪੁਲਿਸ ਦਾ ਆਧੁਨਿਕੀਕਰਣ ਕੀਤਾ ਜਾਵੇਗਾ – ਗ੍ਰਹਿ ਮੰਤਰੀ

ਚੰਡੀਗੜ – ਹਰਿਆਣਾ ਦੇ ਗ੍ਰਹਿ ਮੰਤਰੀ ਗ੍ਰਹਿ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੀ ਪੁਲਿਸ ਦਾ ਆਧੁਨਿਕੀਕਰਣ ਕੀਤਾ ਜਾਵੇਗਾ, ਜਿਸ ਨਾਲ ਪੁਲਿਸ ਨਾ ਸਿਫਰ ਨਸ਼ਾ, ਤਸਕਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ‘ਤੇ ਕੰਟ੍ਰੋਲ ਹੋਵੇਗਾ, ਸਗੋਂ ਪੀੜਿਤ ਪੱਖਾਂ ਨੂੰ ਵੀ ਸਮੇਂ ‘ਤੇ ਨਿਆਂ ਵੀ ਦਿਵਾਇਆ ਜਾਵੇਗਾ|ਸ੍ਰੀ ਵਿਜ ਨੇ ਅੱਜ ਪੰਚਕੂਲ ਪੁਲਿਸ ਮੁੱਖ ਦਫਤਰ ‘ਤੇ ਪੁਲਿਸ ਵਿਭਾਗ ਦੀ ਪਹਿਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਇਸ ਮੀਟਿੰਗ ਤੋਂ ਬਾਅਦ ਸੂਬੇ ਦੀ ਪੁਲਿਸ ਵਿਚ ਪੂਰੀ ਤਰਾਂ ਬਦਲਾਅ ਵੇਖਣ ਨੂੰ ਮਿਲੇਗਾ| ਉਨਾਂ ਕਿਹਾ ਕਿ ਉਹ ਪੁਲਿਸ ਦੇ ਪੇਸ਼ਕਾਰੀ ਤੋਂ ਸੰਤੁਸ਼ਟ ਹਨ ਫਿਰ ਵੀ ਪੁਲਿਸ ਨੂੰ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਪੁਲਿਸ ਫੋਰਸ ਅਤੇ ਮੋਬਾਇਲ ਫੋਰੈਂਸੋੰਗ ਯੂਨਿਟ ਨੂੰ ਆਧੁਨਿਕ ਉਪਰਕਰਣਾਂ ਨਾਲ ਲੈਸ ਕੀਤਾ ਜਾਵੇਗਾ| ਇਸ ਨਾਲ ਅਪਰਾਧਿਕ ਗਤੀਵਿਧੀਆਂ ਦੀ ਆਧੁਨਿਕ ਢੰਗ ਨਾਲ ਜਾਂਚ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਅਪਰਾਧੀਆਂ ਨੂੰ ਸਜਾ ਦਿਵਾਉਣ ਵਿਚ ਮਦਦ ਮਿਲੇਗੀ|ਗ੍ਰਹਿ ਮੰਤਰੀ ਨੇ ਕਿਹਾ ਕਿ ਪੁਲਿਸ ਵੱਲੋਂ ਜਨਤਾ ਦੀ ਸ਼ਿਕਾਇਤਾਂ ਦਾ ਵੀ ਸਮੇਂ ‘ਤੇ ਨਿਪਟਾਰਾ ਕਰਨਾ ਹੋਵੇਗਾ ਵਰਨਾ ਸ਼ਿਕਾਇਤ ਸੁਲਝਾਉਣ ਵਿਚ ਦੇਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ| ਇਸ ਲਈ ਰਾਜ ਪੱਧਰ ‘ਤੇ ਇਕ ਸ਼ਿਕਾਇਤ ਕੰਟ੍ਰੋਲ ਰੂਮ ਸਥਾਪਿਤ ਕੀਤਾ ਹੋਇਆ ਹੈ, ਜੋ ਕਿ ਅਜਿਹੀ ਸ਼ਿਕਾਇਤਾਂ ਨੂੰ ਮੁੱਖ ਦਫਤਰ ਪੱਧਰ ‘ਤੇ ਨਿਪਟਾਰਾ ਕਰ ਰਿਹਾ ਹੈ|ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਖੁਫਿਆ ਤੰਤਰੀ ਦੀ ਮਦਦ ਲਈ ਜਾਵੇਗੀ ਤਾਂ ਜੋ ਸੂਬੇ ਵਿਚ ਨਸ਼ਾ, ਡਰੱਗ, ਨਾਜਾਇਜ ਸ਼ਰਾਬ, ਜੂਆ, ਸੱਟਾਬਾਜੀ, ਫਿਰੌਤੀ ਵਰਗੀ ਹੋਰ ਅਪਰਾਧਿਕ ਗਤੀਵਿਧੀਆਂ ‘ਤੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ| ਸੂਬੇ ਵਿਚ ਕਿਸੇ ਵੀ ਅਪਰਾਧੀ ਵੱਲੋਂ ਸਮਾਜ ਨੂੰ ਗੰਦਾ ਕਰਨ ਨਹੀਂ ਦਿੱਤਾ ਜਾਵੇਗਾ| ਇਸ ਸਬੰਧ ਵਿਚ ਆਪਰੇਸ਼ਨ ਪ੍ਰਹਾਰ ਅਗਲੇ 24 ਘੰਟਿਆਂ ਵਿਚ ਸ਼ੁਰੂ ਹੋਵੇਗਾ| ਉਨਾਂ ਕਿਹਾ ਕਿ ਪੁਲਿਸ ਕਰਚਮਾਰੀਆਂ ਦੀ ਭਲਾਈ ਲਈ ਇਕ ਪੁਲਿਸ ਵੇਲਫੇਅਰ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਕਿ ਪੁਲਿਸ ਕਰਮਚਾਰੀਆਂ ਨਾਲ ਸਬੰਧਤ ਸਾਰੀ ਸਮੱਸਿਆਵਾਂ ਅਤੇ ਮੰਗਾਂ ‘ਤੇ ਯੋਗ ਕਾਰਵਾਈ ਕਰੇਗਾ|ਸ੍ਰੀ ਵਿਜ ਨੇ ਕਿਹਾ ਕਿ ਰਾਜ ਦੇ ਸਾਰੇ ਖਸਤਾ ਹਾਲ ਪਏ ਥਾਣਿਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਿਸ ਲਈ ਸਰਕਾਰ ਤੋਂ ਬਜਟ ਦਾ ਪ੍ਰਵਧਾਨ ਹੋਵੇਗਾ| ਇਸ ਤੋਂ ਇਲਾਵਾ, ਪੁਲਿਸ ਕਰਮਚਾਰੀਆਂ ਲਈ ਸ਼ਹਿਰਬਾਂ ਦੇ ਨੇੜੇ ਹੀ ਰਿਹਾਇਸ਼ ਥਾਂ ਬਣਾਈ ਜਾਵੇਗੀ ਤਾਂ ਜੋ ਪੁਲਿਸ ਕਰਮਚਾਰੀਆਂ ਨੂੰ ਆਪਣੇ ਬੱਚਿਆਂ ਦੀ ਸਿਖਿਆ ਤੇ ਹੋਰ ਲੋਂੜਾਂ ਦੀ ਪੂਰਤੀ ਲਈ ਦੂਰ ਨਾ ਜਾਣਾ ਪਏ| ਸ੍ਰੀ ਵਿਜ ਨੇ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਥਾਣਾ ਆਵਾਜਾਈ ਇੰਚਾਰਜਾਂ ਨੂੰ ਵਾਹਨਾਂ ਦੀ ਪਾਰਕਿੰਗ ਦੀ ਯੋਗ ਵਿਵਸਥਾ ਕਰਨ ਦੇ ਆਦੇਸ਼ ਦਿੱਤੇ, ਜਿੰਨਾਂ ਵਿਚ ਉਨਾਂ ਨੂੰ ਆਪਣੇ ਥਾਣੇ ਖੇਤਰ ਵਿਚ ਆਟੋ ਰਿਕਸ਼ਾ, ਬੱਸਾਂ, ਗੱਡੀਆਂ ਅਤੇ ਹੋਰ ਨਿੱਜੀ ਵਾਹਨਾਂ ਦੀ ਪਾਰਕਿੰਗ ਦੀ ਸਹੀ ਵਿਵਸਥਾ ਕਰਨੀ ਹੋਵੇਗੀ|ਗ੍ਰਹਿ ਮੰਤਰੀ ਨੇ ਕਿਹਾ ਕਿ ਡਾਇਲ 100 ਯੋਜਨਾ ਦਾ ਕੇਂਦਰੀਕਰਣ ਕੀਤਾ ਜਾਵੇਗਾ, ਜੋ ਕਿ ਪੰਚਕੂਲਾ ਮੁੱਖ ਦਫਤਰ ਤੋਂ ਚਲਾਈ ਜਾਵੇਗੀ| ਜਨਤਾ ਦੀ ਸਹੂਲਤ ਲਈ ਰਾਜ ਦੇ ਹਰੇਕ ਪੁਲਿਸ ਥਾਣਿਆਂ ਵਿਚ ਛੇਤੀ ਹੀ 2-2 ਵਾਹਨ ਮਹੁੱਇਆ ਕਰਵਾਏ ਜਾਣਗੇ ਤਾਂ ਜੋ ਪੁਲਿਸ ਲੋਕਾਂ ਦੀ ਉਮੀਦਾਂ ‘ਤੇ ਖਰਾ ਉਤਰ ਸਕਣ| ਇਸ ਤੋਂ ਇਲਾਵਾ, ਮਾਮਲਿਆਂ ਨੂੰ ਹਲ ਕਰਨ ਵਿਚ ਤੇਜੀ ਲਿਆਈ ਜਾਵੇਗੀ ਅਤੇ ਇਸ ਲਈ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਿਖਲਾਈ ਵੀ ਦਿਲਵਾਈ ਜਾਵੇਗੀ| ਇਸ ਦੇ ਬਾਵਜੂਦ ਵੀ ਜੇਕਰ ਸ਼ਿਕਾਇਤਾਂ ਦਾ ਸਮੇਂ ‘ਤੇ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਸਬੰਧਤ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ|ਇਸ ਮੌਕੇ ‘ਤੇ ਗ੍ਰਹਿ ਮੰਤਰੀ ਨੂੰ ਪੁਲਿਸ ਮੁੱਖ ਦਫਤਰ ਪੁੱਜਣ ‘ਤੇ ਗਾਰਡ ਆਫ ਆਨਰ ਦਿੱਤਾ ਗਿਆ| ਮੀਟਿੰਗ ਵਿਚ ਵਧੀਕ ਮੁੱਖ ਸਕੱਤਰ (ਗ੍ਰਹਿ) ਨਵਰਾਜ ਸੰਧੂ, ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਨੇ ਗ੍ਰਹਿ ਮੰਤਰੀ ਦਾ ਸੁਆਗਤ ਕੀਤਾ|