ਰਾਜਪੂਤ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝਿਆ
ਭਾਰਤੀ ਨਿਸ਼ਾਨੇਬਾਜ਼ ਸੰਜੀਵ ਰਾਜਪੂਤ ਰਾਈਫਲ ਅਤੇ ਪਿਸਟਲ ਦੇ ਸੀਨੀਅਰ ਨਿਸ਼ਾਨੇਬਾਜ਼ਾਂ ਦੇ ਵਿਸ਼ਵ ਕੱਪ ਫਾਈਨਲਜ਼ ਵਿੱਚ ਅੱਜ ਇੱਥੇ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਪੱਕੀ ਕਰਨ ਵਾਲੇ ਅੱਠ ਖਿਡਾਰੀਆਂ ਵਿੱਚ ਆਪਣੀ ਥਾਂ ਬਣਾਉਣ ਤੋਂ ਇੱਕ ਅੰਕ ਨਾਲ ਖੁੰਝ ਗਿਆ। ਚੈੱਕ ਗਣਰਾਜ ਅਤੇ ਬਰਤਾਨੀਆ ਦੇ ਨਿਸ਼ਾਨੇਬਾਜ਼ਾਂ ਨੇ ਪਹਿਲੇ ਦਿਨ ਕ੍ਰਮਵਾਰ ਪੁਰਸ਼ਾਂ ਅਤੇ ਮਹਿਲਾਵਾਂ ਦੇ 50 ਮੀਟਰ ਥ੍ਰੀ ਪੁਜ਼ੀਸ਼ਨ ਵਿੱਚ ਸੋਨ ਤਗ਼ਮੇ ਹਾਸਲ ਕੀਤੇ। ਪਹਿਲਾਂ ਹੀ ਓਲੰਪਿਕ ਕੋਟਾ ਹਾਸਲ ਕਰ ਚੁੱਕਿਆ ਰਾਜਪੂਤ 1153 ਅੰਕ ਨਾਲ ਨੌਵੇਂ ਸਥਾਨ ’ਤੇ ਰਿਹਾ। ਪੋਲੈਂਡ ਦੇ ਨਿਸ਼ਾਨੇਬਾਜ਼ ਤੋਮਾਸਜ ਬਰਾਤਨਿਕ ਨੇ ਅੱਠਵਾਂ ਅਤੇ ਆਖ਼ਰੀ ਕੁਆਲੀਫਾਈਂਗ ਸਥਾਨ 1154 ਅੰਕਾਂ ਨਾਲ ਹਾਸਲ ਕੀਤਾ। ਮਹਿਲਵਾਂ ਦੇ ਥ੍ਰੀ ਪੁਜ਼ੀਸਨ ਮੁਕਾਬਲੇ ਵਿੱਚ ਅੰਜੁਮ ਮੌਦਗਿਲ ਵੀ ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਅੱਠ ਖਿਡਾਰੀਆਂ ਵਿੱਚ ਥਾਂ ਨਹੀਂ ਬਣਾ ਸਕੀ। ਉਹ1147 ਅੰਕ ਨਾਲ 13ਵੇਂ ਸਥਾਨ ’ਤੇ ਰਹੀ।






