April 24, 2026
#ਪ੍ਰਮੁੱਖ ਖ਼ਬਰਾਂ #ਭਾਰਤ

ਫੌਜੀਆਂ ਵਾਂਗ ਨਹੀਂ ਦਿਸਣੀ ਚਾਹੀਦੀ ਮਾਰਸ਼ਲਾਂ ਦੀ ਵਰਦੀ : ਵੈਂਕਈਆ ਨਾਇਡੂ

ਨਵੀਂ ਦਿੱਲੀ – ਰਾਜ ਸਭਾ ਦੇ ਮਾਰਸ਼ਲਾਂ ਦੀ ਨਵੀਂ ਡਰੈਸ ਦੇ ਸੰਬੰਧ ਵਿੱਚ ਸਪੀਕਰ ਐਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਇਹ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ ਅਤੇ ਇਸ ਸੰਬੰਧ ਵਿੱਚ ਪ੍ਰਕਿਰਿਆ ਚੱਲ ਰਹੀ ਹੈ| ਉੱਚ ਸਦਨ ਦੀ ਸਵੇਰੇ ਬੈਠਕ ਸ਼ੁਰੂ ਹੋਣ ਤੇ ਕੁਝ ਮੈਂਬਰਾਂ ਨੇ ਮਾਰਸ਼ਲਾਂ ਦੀ ਡਰੈਸ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ| ਇਸ ਤੇ ਸਪੀਕਰ ਨਾਇਡੂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕਿਹਾ ਹੈ ਕਿ ਡਰੈਸ ਫੌਜ ਦੀ ਵਰਦੀ ਵਾਂਗ ਨਹੀਂ ਦਿੱਸਣੀ ਚਾਹੀਦੀ| ਉਨ੍ਹਾਂ ਨੇ ਕਿਹਾ ਕਿ ਇਸ ਲਈ ਪ੍ਰਕਿਰਿਆ ਚੱਲ ਰਹੀ ਹੈ| ਜਿਕਰਯੋਗ ਹੈ ਕਿ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ 18 ਨਵੰਬਰ ਨੂੰ ਹੋਈ ਅਤੇ ਉਸ ਦਿਨ ਆਸਣ ਦੀ ਮਦਦ ਲਈ ਮੌਜੂਦ ਰਹਿਣ ਵਾਲੇ ਮਾਰਸ਼ਲ ਇਕਦਮ ਨਵੇਂ ਰੂਪ ਵਿੱਚ ਨਜ਼ਰ ਆਏ| ਇਨ੍ਹਾਂ ਮਾਰਸ਼ਲਾਂ ਦੀ ਵਰਦੀ ਵਿੱਚ ਕੀਤੀ ਗਈ ਤਬਦੀਲੀ ਦੀ ਕੁਝ ਸਾਬਕਾ ਫੌਜ ਅਧਿਕਾਰੀਆਂ ਅਤੇ ਨੇਤਾਵਾਂ ਨੇ ਆਲੋਚਨਾ ਕੀਤੀ ਸੀ| ਇਸ ਤੋਂ ਬਾਅਦ ਸਪੀਕਰ ਨਾਇਡੂ ਨੇ ਇਨ੍ਹਾਂ ਦੀ ਵਰਦੀ ਵਿੱਚ ਤਬਦੀਲੀ ਦੀ ਸਮੀਖਿਆ ਦੇ ਆਦੇਸ਼ ਦਿੱਤੇ ਸਨ|