Skip to content

ਵਿਰਾਟ ਕੋਹਲੀ ਦਾ ਬਤੌਰ ਕਪਤਾਨ ਨਵਾਂ ਵਿਸ਼ਵ ਰਿਕਾਰਡ

Share this story

ਈਡਨ ਗਾਰਡਨ ਦੇ ਇਤਿਹਾਸਕ ਮੈਦਾਨ ‘ਤੇ ਖੇਡੇ ਜਾ ਰਹੇ ਭਾਰਤੀ ਟੀਮ ਦੇ ਪਹਿਲੇ ਗੁਲਾਬੀ ਟੈਸਟ ਮੈਚ ‘ਚ ਕਪਤਾਨ ਵਿਰਾਟ ਕੋਹਲੀ ਨੇ ਵੀ ਵੱਡਾ ਰਿਕਾਰਡ ਬਣਾ ਦਿੱਤਾ ਹੈ। ਬੰਗਲਾਦੇਸ਼ ਨੂੰ ਸਿਰਫ 106 ਦੌੜਾਂ ‘ਤੇ ਢੇਰ ਕਰਨ ਤੋਂ ਬਾਅਦ ਜਦੋਂ ਭਾਰਤੀ ਟੀਮ ਦੇ ਜਲਦੀ ਹੀ 2 ਵਿਕਟਾਂ ਡਿੱਗੀਆਂ ਤਾਂ ਮੈਦਾਨ ‘ਤੇ ਉਤਰਦਿਆ ਕੋਹਲੀ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਨਵਾਂ ਇਤਿਹਾਸ ਬਣਾ ਦਿੱਤਾ। ਕੋਹਲੀ ਦੇ ਨਾਂ ਹੁਣ ਬਤੌਰ ਕਪਤਾਨ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਜੁੜ ਗਿਆ ਹੈ। ਕਪਤਾਨ ਦੇ ਤੌਰ ‘ਤੇ 5000 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵਿਰਾਟ ਨੂੰ ਬੰਗਲਾਦੇਸ਼ ਵਿਰੁੱਧ ਦੂਜੇ ਟੈਸਟ ‘ਚ ਇਹ ਰਿਕਾਰਡ ਬਣਾਉਣ ਦੇ ਲਈ ਸਿਰਫ 32 ਦੌੜਾਂ ਦੀ ਜ਼ਰੂਰਤ ਸੀ। ਵਿਰਾਟ ਨੇ ਈਡਨ ਗਾਰਡਨ ਟੈਸਟ ਤੋਂ ਪਹਿਲਾਂ 52 ਮੈਚਾਂ ‘ਚ 85 ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਹੈ। ਇਸ ‘ਚ ਉਸਦੇ ਨਾਂ 62.89 ਦੀ ਔਸਤ ਨਾਲ 4968 ਦੌੜਾਂ ਦਰਜ ਹਨ। ਇਸ ਦੌਰਾਨ ਉਸ ਨੇ 19 ਸੈਂਕੜੇ ਤੇ 12 ਅਰਧ ਸੈਂਕੜੇ ਬਣਾਏ ਹਨ।

Share this story
WRITTEN BY

BREAKING