Skip to content

ਆਸਟਰੇਲੀਆ ਨੇ ਆਵਾਸ ਲਈ ਦੋ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ

Share this story

ਆਸਟਰੇਲੀਆ ਸਰਕਾਰ ਨੇ ਆਪਣੇ ਆਵਾਸ ਮਾਮਲੇ ’ਚ ਸੋਧ ਕਰਦਿਆਂ ਹੁਣ ਦੋ ਹੋਰ ਨਵੀਆਂ ਵੀਜ਼ਾ ਸ਼੍ਰੇਣੀਆਂ ਖੋਲ੍ਹੀਆਂ ਹਨ। ਇਨ੍ਹਾਂ ਨਵੇਂ ਵੀਜ਼ਿਆਂ ਦੀ ਪਰਿਭਾਸ਼ਾ ਖੇਤਰੀ ਆਸਟਰੇਲੀਆ ਹੈ ਜਿਸ ਵਿੱਚ ਸਿਡਨੀ, ਮੈਲਬਰਨ ਤੇ ਬ੍ਰਿਸਬਨ ਨੂੰ ਛੱਡ ਕੇ ਸਾਰੇ ਆਸਟਰੇਲੀਆ ਨੂੰ ਸ਼ਾਮਲ ਕੀਤਾ ਗਿਆ ਹੈ। ਚਾਹਵਾਨ ਹੁਨਰਮੰਦ ਪਰਵਾਸੀ, ਮਾਲਕ ਸਪਾਂਸਰਡ ਖੇਤਰੀ (ਸਬ-ਕਲਾਸ 491) ਤੇ ਸਕਿੱਲਡ ਵਰਕ ਖੇਤਰੀ (ਸਬ ਕਲਾਸ 494) ਵੀਜ਼ਾ ਸ਼੍ਰੇਣੀਆਂ ’ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੂੰ ਖੇਤਰੀ ਆਸਟਰੇਲਿਆਈ ਮਾਲਕ, ਰਾਜ ਜਾਂ ਪ੍ਰਦੇਸ਼ ਸਰਕਾਰ ਵੱਲੋਂ ਸਪਾਂਸਰਸ਼ਿਪ ਲੈਣੀ ਪਵੇਗੀ। ਇਹ ਨਵੇਂ ਵੀਜ਼ਾ ਧਾਰਕ ਘੱਟੋ-ਘੱਟ 3 ਸਾਲਾਂ ਲਈ ਖੇਤਰੀ ਆਸਟਰੇਲੀਆ ਵਿੱਚ ਇਕੱਲੇ ਜਾਂ ਪਰਿਵਾਰ ਸਮੇਤ ਰਹਿਣ, ਕੰਮ ਕਰਨ ਤੇ ਆਮਦਨੀ ਦੀਆਂ ਜ਼ਰੂਰਤਾਂ ਪੂਰਾ ਕਰ ਲੈਣ ਬਾਅਦ, ਨਵੰਬਰ 2022 ਵਿੱਚ ਸਥਾਈ ਰਿਹਾਇਸ਼ੀ (ਹੁਨਰਮੰਦ ਖੇਤਰੀ) ਵੀਜ਼ਾ ਲਈ ਅਰਜ਼ੀ ਦੇ ਸਕਣਗੇ।ਕੌਮਾਂਤਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਵੀਜ਼ਾ (ਸਬ-ਕਲਾਸ 485) ਖੇਤਰੀ ਕੈਂਪਸ ਲਈ ਖੋਲ੍ਹੀ ਹੈ।

Share this story
WRITTEN BY

BREAKING