April 23, 2026
#ਪੰਜਾਬ

ਆਰੀਅਨਜ਼ ਗਰੁੱਪ ਦੇ ਬੀ.ਐੱਡ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਛਾਏ

ਮੋਹਾਲੀ – ਇੱਕ ਵਾਰ ਫਿਰ ਤੋਂ ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ, ਰਾਜਪੁਰਾ ਨੇੜੇ ਚੰਡੀਗੜ ਦੀਆਂ ਬੀ.ਐੱਡ ਦੂਜੇ ਸਮੈਸਟਰ ਦੀਆਂ 3 ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਦੂਜੇ ਸਮੈਸਟਰ ਦੀ ਪ੍ਰੀਖਿਆਵਾਂ ਵਿੱਚ ਸੁਨੀਤਾ ਸ਼ਰਮਾ (ਰਾਜਪੁਰਾ) ਨੇ 74.4% ਅੰਕ ਪ੍ਰਾਪਤ ਕਰ ਕੇ ਪਹਿਲਾਂ ਸਥਾਨ, ਨੀਤੂ ਕੁਮਾਰੀ (ਚੰਡੀਮੰਦਰ ਕੈਂਟ) ਨੇ 74% ਅੰਕ ਪ੍ਰਾਪਤ ਕਰ ਕੇ ਦੂਜਾ ਸਥਾਨ ਅਤੇ ਪਲਵੀ ਕੁਮਾਰੀ ਸ਼ਰਮਾ (ਹਰਿਆਣਾ) ਨੇ 73.8% ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ।ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ.ਅੰਸ਼ੂ ਕਟਾਰੀਆ ਨੇ ਵਿਦਿਆਰਥੀਆਂ ਦੀ ਸਖਤ ਮਿਹਨਤ, ਯਤਨਾਂ ਅਤੇ ਇਸਉਪਲਬਧੀ ਦੇ ਲਈ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ।ਆਰੀਅਨਜ਼ ਕਾਲੇਜ ਆਫ ਅੇਜੁਕੇਸ਼ਨ ਦੀ ਪ੍ਰਿੰਸੀਪਲ, ਡਾ. ਰਮਨ ਰਾਣੀ ਗੁਪਤਾ ਨੇ ਇਸ ਉਪਲੱਬਧੀ ਦੇ ਲਈ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਅਤੇ ਕਾਲੇਜਾਂ ਨੂੰ ਇਸ ਤਰਾਂ ਦੇ ਨਤੀਜੇ ਕਾਲੇਜ ਨੂੰ ਵਿਦਿਆਰਥੀਆਂ ਦੇ ਸਭ ਤੋਂ ਪਸੰਦੀਦਾ ਸਥਾਨ ਬਣਾਉਂਦੇ ਹਨ। ਸਿੱਖਿਆ ਸੰਸਥਾਂ ਦਾ ਉਦੇਸ਼ ਉੱਚ ਗੁਣਵੱਤਾ ਦੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਵਿਦਿਆਰਥੀਆਂ ਦੇ ਨਤੀਜਿਆਂ ਤੋ ਇਹ ਸਿੱਧ ਹੋ ਗਿਆ ਹੈ ਕਿ ਅਸੀ ਆਪਣੇ ਯਤਨਾਂ ਵਿੱਚ ਸਫਲ ਹੋ ਰਹੇ ਹਾਂ।