ਵੋਟ ਬੈਂਕ ਲਈ ਕਾਂਗਰਸ ਨੇ ਲਮਕਾਇਆ ਸੀ ਰਾਮ ਜਨਮਭੂਮੀ ਵਿਵਾਦ : ਪ੍ਰਧਾਨ ਮੰਤਰੀ ਮੋਦੀ
ਡਾਲਟਨਗੰਜ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਡਾਲਟਨਗੰਜ ਵਿੱਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕੀਤਾ| ਕਰਦਿਆਂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਅਤੇ ਅਯੁੱਧਿਆ ਵਿਵਾਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਜਪਾ ਜੋ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਪੂਰਾ ਕਰਦੀ ਹੈ, ਜਦਕਿ ਬਾਕੀ ਦਲ ਸਮੱਸਿਆਵਾਂ ਨੂੰ ਲਟਕਾਏ ਰੱਖ ਕੇ ਆਪਣਾ ਵੋਟ ਬੈਂਕ ਸਾਧਦੇ ਹਨ| ਇਸ ਤੋਂ ਪਹਿਲਾਂ 21 ਨਵੰਬਰ ਨੂੰ ਝਾਰਖੰਡ ਵਿੱਚ ਹੋਈ ਆਪਣੀ ਪਹਿਲੀ ਚੋਣਾਵੀ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਮ ਮੰਦਰ ਦਾ ਜ਼ਿਕਰ ਕੀਤਾ ਸੀ|






