April 23, 2026
#ਭਾਰਤ

ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਚੰਡੀਗੜ – ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨਿਲ ਕੁਮਾਰ ਅਰੋੜਾ ਨੇ ਅੱਜ ਇੱਥੇ ਹਰਿਆਣਾ, ਪੰਜਾਬ, ਚੰਡੀਗੜ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਅਧਿਕਾਰੀਆਂ ਦੇ ਨਾਲ ਪਿਛਲੀ ਵੋਟਰ ਸੂਚੀ ਵਿਚ ਬੂਥ ਪੱਧਰ ਅਧਿਕਾਰੀਆਂ ਦੇ ਕੰਮਾਂ ਨਾਲ ਸਵੀਪ ਪ੍ਰੋਗ੍ਰਾਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ|ਸ੍ਰੀ ਅਰੋੜਾ ਨੇ ਕਿਹਾ ਕਿ ਇਲੈਕਟ੍ਰੋਲ ਰੋਲ ਆਫ ਬੀਐਲਓ ਤੇ ਕਾਮਨ ਸਰਵਿਸ ਸੈਂਟਰ ਦਾ ਪ੍ਰੋਜੈਕਟ ਬਣਾ ਕੇ ਭੇਜਿਆ ਜਾਵੇ ਤਾਂ ਜੋ ਉਹ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ| ਉਨਾਂ ਕਿਹਾ ਕਿ ਸਵੀਪ ਪ੍ਰੋਗ੍ਰਾਮ ਵੀ ਸਾਰੇ ਲੋਕਾਂ ਲਈ ਸਹੀ ਨਹੀਂ ਹੋ ਸਕਦਾ| ਇਸ ਲੀ ਕਿਸੇ ਸੰਗਠਨ, ਉਦਯੋਗ ਖੇਤਰ ਵਿਚ ਕੰਮ ਕਰਨ ਵਾਲਿਆਂ ਲਈ ਵੱਖ ਤੋਂ ਚਲਾਇਆ ਜਾਵੇ ਤਾਂ ਜੋ ਉਹ ਚੰਗੀ ਤਰਾਂ ਸਮਝ ਦੇ ਚੋਣ ਪ੍ਰਕ੍ਰਿਆ ਵਿਚ ਹਿੱਸਾ ਲੈ ਸਕਣ|ਮੁੱਖ ਚੋਣ ਕਮਿਸ਼ਨ ਨੇ ਕਿਹਾ ਕਿ ਆਉਣ ਵਾਲੀ ਚੋਣ ਨੂੰ ਹੋਰ ਵੱਧ ਵਧੀਆ ਤੇ ਇਲੈਕਟ੍ਰੋਨਿਕਲੀ ਹੋਰ ਦੇਸ਼ਾਂ ਦੀ ਤਰਾਂ ਕਰਵਾਉਣ ਲਈ ਕੈਨੇਡਾ ਵਿਚ ਚੋਣ ਸਟਡੀ ਟੂਰ ਭੇਜਿਆ ਜਾਵੇ| ਉਨਾਂ ਨੇ ਰਿਟਰਨਿੰਗ ਅਧਿਕਾਰੀਆਂ ਤੋਂ ਵਿਸਥਾਰ ਨਾਲ ਸੁਝਾਅ ਮੰਗੇ ਅਤੇ ਉਨਾਂ ਨੂੰ ਲਾਗੂ ਕਰਕੇ ਚੋਣ ਪ੍ਰਕ੍ਰਿਆ ਨੂੰ ਆਸਾਨ ਤੇ ਸਰਲ ਬਣਾਉਣ ਨੂੰ ਕਿਹਾ|ਚੋਣ ਅਧਿਕਾਰੀਆਂ ਦੇ ਸੁਝਾਅ ‘ਤੇ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਫੌਜੀਆਂ ਤੋਂ ਬੀਐਲਓ ਦਾ ਕੰਮ ਕਰਵਾਉਣ ਲਈ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ| ਉਨਾਂ ਨੇ ਸੀਐਸੀ ਨੂੰ ਵੋਟ ਬਣਾਉਣ ਬਾਰੇ ਪ੍ਰੋਜੈਕਟ ਬਣਾ ਕੇ ਹਰਿਆਣਾ, ਪੰਜਾਬ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਜਿਲਿਆਂ ਵਿਚ ਟਰਾਇਲ ਵੱਜੋਂ ਲਾਗੂ ਕਰਨ ਦੇ ਆਦੇਸ਼ ਦਿੱਤੇ|ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਵਾਲ ਨੇ ਪੇਸ਼ਕਾਰ ਰਾਹੀਂ ਵੋਟ ਬਣਾਉਣ, ਬੂਥ ਪੱਧਰੀ ਅਧਿਕਾਰੀਆਂ ਦੀ ਪ੍ਰਕ੍ਰਿਆ ਤੇ ਤਸਦੀਕ ਸਮੇਤ ਵਿਸਥਾਰ ਨਾਲ ਕੀਤੀ ਜਾ ਰਹੀ ਚੋਣ ਗਤੀਵਿਧੀਆਂ ‘ਤੇ ਚਾਨਣਾ ਪਾਇਆ|ਇਸ ਮੌਕੇ ‘ਤੇ ਡਿਪਟੀ ਚੋਣ ਕਮਿਸ਼ਨਰ ਡਾ. ਸੰਦੀਪ ਸਕਸੈਨਾ, ਚੋਣ ਡਾਇਰੈਕਟਰ ਏ.ਮੋਨਾ ਸ੍ਰੀਨਿਵਾਸ, ਵਧੀਕ ਸੀਈਓ ਡੀ.ਕੇ.ਬੇਹਰਾ ਸਮੇਤ ਪੰਜਾਬ, ਹਿਮਾਚਲ ਤੇ ਚੰਡੀਗੜ ਦੇ ਚੋਣ ਅਧਿਕਾਰੀ ਹਾਜਿਰ ਸਨ|