April 23, 2026
#ਦੇਸ਼ ਦੁਨੀਆਂ

ਟਰੰਪ ਨੇ ਦੋਸ਼ਾਂ ਦੀ ਜਾਂਚ ਨੂੰ ਬਦਲਾਖੋਰੀ ਕਰਾਰ ਦਿੱਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਲੋਰਿਡਾ ਦੇ ਸਨਰਾਈਜ਼ ਵਿੱਚ ਚੋਣ ਪ੍ਰਚਾਰ ਰੈਲੀ ਦੌਰਾਨ ਡੈਮੋਕਰੈਟਾਂ ’ਤੇ ਵਰ੍ਹਦਿਆਂ ਆਪਣੇ ’ਤੇ ਲੱਗੇ ਦੋਸ਼ਾਂ ਦੀ ਜਾਂਚ ਨੂੰ ‘ਬਦਲਾਖੋਰੀ’ ਕਰਾਰ ਦਿੱਤਾ।ਟਰੰਪ ਨੇ ਇਹ ਟਿੱਪਣੀਆਂ ਸਨਰਾਈਜ਼ ਵਿੱਚ ਆਪਣੇ ਸਮਰਥਕਾਂ ਨਾਲ ਖਚਾਖਚ ਭਰੇ ਬੀ ਬੀ ਐਂਡ ਟੀ ਸੈਂਟਰ ਵਿੱਚ ਸੰਬੋਧਨ ਦੌਰਾਨ ਕੀਤੀਆਂ। ਉਨ੍ਹਾਂ ਕਿਹਾ, ‘‘ਅਰਥਚਾਰਾ ਵਧ-ਫੁੱਲ ਰਿਹਾ ਹੈ, ਤਨਖਾਹਾਂ ਵਧ ਰਹੀਆਂ ਹਨ, ਅਪਰਾਧ ਘਟ ਰਹੇ ਹਨ, ਗਰੀਬੀ ਹੇਠਾਂ ਆਈ ਹੈ, ਭਰੋਸਾ ਵਧਿਆ ਹੈ ਅਤੇ ਅਮਰੀਕਾ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਇਆ ਹੈ।’’ ਪਿਛਲੇ ਦੋ ਮਹੀਨਿਆਂ ਤੋਂ ਪਾਮ ਬੀਚ ਸਥਿਤ ਆਪਣੇ ਮਾਰ-ਏ ਲਗੂ ਰਿਜ਼ੋਰਟ ਵਿੱਚ ਰਹਿ ਰਹੇ ਟਰੰਪ ਨੇ ਇਕੱਠ ਨੂੰ ਦੱਸਿਆ ਕਿ ਅਗਲੇ ਵਰ੍ਹੇ ਦੀਆਂ ਚੋਣਾਂ ਦੌਰਾਨ ਉਹ ਆਪਣੇ ਜੱਦੀ ਸੂਬੇ ਸਨਰਾਈਜ਼ ਦੀ ਨੁਮਾਇੰਦਗੀ ਲਈ ਇੱਥੋਂ ਦੇ ਵੋਟਰਾਂ ਤੋਂ ਸਾਥ ਮੰਗਣਗੇ। ਟਰੰਪ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੈਕਸਿਕੋ ਨਾਲ ਲੱਗਦੀ ਸਰਹੱਦ ’ਤੇ ਕੰਧ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਕਿਹਾ, ‘‘ਕੰਧ ਬਣ ਰਹੀ ਹੈ, ਇਸ ਦੀ ਉਸਾਰੀ ਜਲਦੀ ਕੀਤੀ ਜਾ ਰਹੀ ਹੈ ਅਤੇ ਇਹ ਅਸਲੀ ਕੰਧ ਹੈ!’’ ਟਰੰਪ ਨੇ ਇਸਲਾਮਿਕ ਸਟੇਟ ਦੇ ਦਹਿਸ਼ਤੀ ਸੰਗਠਨ ਦੇ ਆਗੂ ਅਬੂ ਬਕਰ ਅਲ-ਬਗਦਾਦੀ ਨੇ ਮਾਰੇ ਜਾਣ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ, ‘‘ਕੁਝ ਹਫ਼ਤੇ ਪਹਿਲਾਂ ਅਮਰੀਕਾ ਦੀਆਂ ਵਿਸ਼ੇਸ਼ ਬਲਾਂ ਨੇ ਦੁਨੀਆਂ ਦੇ ਨੰਬਰ ਇੱਕ ਦਹਿਸ਼ਤਗਰਦ ਅਲ-ਬਗਦਾਦੀ ਨੂੰ ਮਾਰ ਮੁਕਾਇਆ।