Skip to content

ਬਲਾਤਕਾਰ ਦੀਆਂ ਘਟਨਾਵਾਂ ਰੋਕਣ ਲਈ ਹੋਰ ਸਖਤ ਕਾਨੂੰਨ ਬਣਾਉਣ ਲਈ ਸਰਕਾਰ ਤਿਆਰ : ਰਾਜਨਾਥ ਸਿੰਘ

Share this story

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਹੈਦਰਾਬਾਦ ਵਿੱਚ ਇਕ ਕੁੜੀ ਨਾਲ ਬਲਾਤਕਾਰ ਅਤੇ ਉਸ ਦੇ ਬੇਰਹਿਮੀ ਨਾਲ ਕਤਲ ਦੀ ਘਟਨਾ ਦੀ ਨਿਖੇਧੀ ਕੀਤੀ| ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਦਨ ਵਿੱਚ ਸਖਤ ਕਾਨੂੰਨ ਬਣਾਉਣ ਤੇ ਸਹਿਮਤੀ ਬਣੇਗੀ ਤਾਂ ਸਰਕਾਰ ਇਸ ਲਈ ਤਿਆਰ ਹੈ| ਉਨ੍ਹਾਂ ਨੇ ਸਦਨ ਵਿੱਚ ਸਿਫ਼ਰਕਾਲ ਦੌਰਾਨ ਹੈਦਰਾਬਾਦ ਦੀ ਘਟਨਾ ਦੇ ਸੰਦਰਭ ਵਿੱਚ ਇਹ ਟਿੱਪਣੀ ਕੀਤੀ| ਉਹਨਾਂ ਕਿਹਾ,”ਇਸ ਤੋਂ ਵਧ ਅਣਮਨੁੱਖੀ ਕੰਮ ਨਹੀਂ ਹੋ ਸਕਦਾ ਹੈ| ਸਾਰੇ ਸ਼ਰਮਸਾਰ ਅਤੇ ਦੁਖੀ ਹਨ|” ਉਨ੍ਹਾਂ ਨੇ ਕਿਹਾ ਕਿ ਨਿਰਭਿਆ ਕਾਂਡ ਤੋਂ ਬਾਅਦ ਇਸੇ ਸਦਨ ਵਿੱਚ ਸਖਤ ਕਾਨੂੰਨ ਬਣਿਆ ਸੀ ਪਰ ਉਸ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਭਿਆਨਕ ਅਪਰਾਧ ਹੋ ਰਹੇ ਹਨ|ਉਹਨਾਂ ਕਿਹਾ ਕਿ ਸਰਕਾਰ ਸਦਨ ਵਿੱਚ ਚਰਚਾ ਲਈ ਤਿਆਰ ਹੈ ਅਤੇ ਅਜਿਹੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ਤੇ ਸਦਨ ਵਿੱਚ ਜੋ ਸਹਿਮਤੀ ਬਣਦੀ ਹੈ, ਉਸ ਦੇ ਆਧਾਰ ਤੇ ਸਰਕਾਰ ਪ੍ਰਬੰਧ ਲਿਆਉਣ ਨੂੰ ਤਿਆਰ ਹੈ| ਉਨ੍ਹਾਂ ਨੇ ਕਿਹਾ,”ਸਾਰੇ ਮੈਂਬਰਾਂ ਦੀ ਰਾਏ ਤੋਂ ਬਾਅਦ ਜੋ ਸਖਤ ਕਾਨੂੰਨ ਬਣਾਉਣ ਤੇ ਸਹਿਮਤੀ ਹੋਵੇਗੀ, ਅਸੀਂ ਉਸ ਲਈ ਤਿਆਰ ਹਾਂ|” ਇਸ ਤੋਂ ਪਹਿਲਾਂ ਕਾਂਗਰਸ, ਭਾਜਪਾ, ਤੇਲੰਗਾਨਾ ਰਾਸ਼ਟਰ ਕਮੇਟੀ, ਵਾਈ.ਐਸ.ਆਰ.ਸੀ.ਪੀ., ਬਸਪਾ ਅਤੇ ਦਰਮੁਕ ਸਮੇਤ ਵੱਖ-ਵੱਖ ਦਲਾਂ ਦੇ ਮੈਂਬਰਾਂ ਨੇ ਹੈਦਰਾਬਾਦ ਵਿੱਚ ਪਿਛਲੇ ਹਫਤੇ ਇਕ ਮਹਿਲਾ ਪਸ਼ੂਆਂ ਦੀ ਡਾਕਟਰ ਦੇ ਨਾਲ ਗੈਂਗਰੇਪ ਅਤੇ ਉਸ ਦੇ ਕਤਲ ਦੇ ਘਟਨਾ ਦੀ ਨਿੰਦਾ ਕੀਤੀ ਅਤੇ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦੇਣ ਦੀ ਮੰਗ ਕੀਤੀ|

Share this story
WRITTEN BY

BREAKING