April 25, 2026
#ਭਾਰਤ

ਸੂਬਾ ਸਰਕਾਰ ਹਰਿਆਣਵੀਂ ਸਭਿਆਚਾਰ ਅਤੇ ਹੈਰੀਟੇਜ ਨੂੰ ਪੇਂਡੂ ਪੱਧਰ ਨਾਲ ਜੋੜਣ ਦਾ ਕੰਮ ਕਰੇਗੀ – ਡਿਪਟੀ ਮੁੱਖ ਮੰਤਰੀ

ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਹਰਿਆਣਵੀਂ ਸਭਿਆਚਾਰ ਅਤੇ ਹੈਰੀਟੇਜ ਨੂੰ ਪੇਂਡੂ ਪੱਧਰ ਨਾਲ ਜੋੜ ਕੇ ਕਲਾਕਾਰਾਂ ਦੇ ਕ੍ਰਾਫਟ ਨੂੰ ਬਜਾਰ ਨਾਲ ਜੋੜਨ ਦਾ ਕੰਮ ਕਰੇਗੀ| ਇਸ ਦੇ ਨਾਲ-ਨਾਲ ਹਰਿਆਣਵੀਂ ਕਲਾ ਅਤੇ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਲਈ ਹਾਂ-ਪੱਖੀ ਕਦਮ ਚੁੱਕੇ ਜਾਣਗੇ| ਸਰਕਾਰ ਦਾ ਟੀਚਾ ਹੈ ਕਿ ਗਾਇਬ ਹੋ ਰਹੀ ਸਾਡੀ ਲੋਕ ਪਰੰਪਰਾਵਾਂ ਨੂੰ ਮੁੜ ਤੋਂ ਜਿੰਦਾ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜੀਆਂ ਵੀ ਇੰਨਾਂ ਨਾਲ ਰੁਬਰੂ ਹੋ ਸਕਣ|ਡਿਪਟੀ ਮੁੱਖ ਮੰਤਰੀ ਬੀਤੀ ਦੇਰ ਸ਼ਾਮ ਕੁਰੂਕਸ਼ੇਤਰ ਵਿਚ ਬ੍ਰਹਮਸਰੋਵਰ ਦੇ ਪੁਰਸ਼ੋਤਮਪੁਰਾ ਬਾਗ ਵਿਚ ਵਿਰਾਸਤ ਹੈਰੀਟੇਜ ਵਿਲੇਜ ਨੂੰ ਵੇਖਣ ਤੋਂ ਬਾਅਦ ਬੋਲ ਰਹੇ ਸਨ| ਡਿਪਟੀ ਮੁੱਖ ਮੰਤਰੀ ਸ੍ਰੀ ਚੌਟਾਲਾ ਨੇ ਕਿਹਾ ਕਿ ਵਿਰਾਸਤ ਹੈਰੀਟੇਜ ਰਾਹੀਂ ਜਿਸ ਤਰਾਂ ਹਰਿਆਣਾ ਦਾ ਸਭਿਆਚਾਰ ਨੂੰ ਪੇਸ਼ ਕੀਤਾ ਗਿਆ ਹੈ, ਉਹ ਆਪਣੇ ਆਪ ਵਿਚ ਅਨੋਖਾ ਅਤੇ ਅਦਭੁਤ ਹੈ| ਇਸ ਤਰਾ ਦੇ ਆਯੋਜਨ ਪੇਂਡੂ ਕਲਾਕਾਰਾਂ ਦੀ ਕਲਾ ਨੂੰ ਵਿਕਸਿਤ ਕਰਨ ਵਿਚ ਮਹਤੱਵਪੂਰਣ ਭੂਮਿਕਾ ਅਦਾ ਕਰਦੇ ਹਨ| ਉਨਾਂ ਨੇ ਵਿਰਾਸਤ ਹੈਰੀਟੇਜ ਵਿਚ ਦੂਰੀ ਬਣਾਈ, ਸਿਕਲੀਗਰ ਪਰੰਪਰਾ, ਰੱਥ ਬਨਾਉਣ ਦੀ ਪਰੰਪਰਾ, ਚਾਰਪਾਈ ਬਨਾਉਣ ਦੀ ਪਰੰਪਰਾ, ਫੂਲਝੜੀ ਬਨਾਉਣ ਦੀ ਪਰੰਪਰਾ ਅਤੇ ਕਪੜੇ ਰੰਗਨ ਦੀ ਕਲਾ ਨੂੰ ਬਹੁਤ ਬਰੀਕੀ ਨਾਲ ਜਾਣਿਆ ਅੇਤ ਕਲਾਕਾਰਾਂ ਤੋਂ ਇਸ ਕਲਾ ਦਾ ਵਿਕਾਸ ਕਰਨ ਲਈ ਸੁਝਾਅ ਵੀ ਮੰਗੇ| ਉਨਾਂ ਨੇ ਵਿਰਾਸਤ ਹੈਰੀਟੇਜ ਵਿਲੇਜ ਵਿਚ ਨਿੱਜੀ ਤੌਰ ‘ਤੇ ਕਪੜਿਆਂ ਦੇ ਬਣੇ ਗੁੱਡੇ ਗੁੱਡੀਆਂ ਅਤੇ ਇੰਡੀਆ ਖਰੀਦ ਕੇ ਕਲਾਕਾਰਾਂ ਨੂੰ ਪ੍ਰੋਤਸਾਹਿਤ ਕੀਤਾ|ਇਸ ਮੌਕੇ ‘ਤੇ ਵਿਰਾਸਤ ਹੈਰੀਟੇਜ ਦੇ ਸੰਯੋਜਕ ਡਾ. ਮਹਾ ਸਿੰਘ ਪੁਨਿਆ ਨੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਵਿਰਾਸਤ ਹੈਰੀਟੇਜ ਵਿਲੇਜ ਅਤੇ ਹਰਿਆਣਵੀਂ ਚਿੱਤਰਕਲਾਂ ਗੈਲਰੀ ਦੇ ਬਾਰੇ ਵਿਚ ਵਿਸਥਾਰ ਜਾਣਕਾਰੀ ਦਿੱਤੀ| ਵਿਰਾਸਤ ਹੈਰੀਟੇਜ ਵਿਲੇਜ ਦੇ ਕਲਾਕਾਰਾਂ ਨੇ ਦੁਸ਼ਯੰਤ ਚੌਟਾਲਾ ਦੇ ਸਾਹਮਣੇ ਹਰਿਆਣਵੀਂ ਕਲਾ ਅਤੇ ਸਭਿਆਚਾਰ ਦੇ ਰੰਗ ਸਟੇਜ ‘ਤੇ ਪੇਸ਼ ਕੀਤੇ| ਇਸ ਮੌਕੇ ‘ਤੇ ਗ੍ਰਹਿਲਾ ਦੇ ਵਿਧਾਇਕ ਈਸ਼ਵਰ ਸਿੰਘ, ਜਜਪਾ ਦੇ ਪਾਰਟੀ ਪ੍ਰਧਾਨ ਨਿਸ਼ਾਨ ਸਿੰਘ, ਯੋਗੇਸ਼ ਸ਼ਰਮਾ, ਜਿਲਾ ਡਿਪਟੀ ਕਮਿਸ਼ਨਰ ਐਸ.ਐਸ. ਫੁਲਿਆ, ਡਾ. ਹਵਾ ਸਿੰਘ ਸਮੇਤ ਹੋਰ ਮਾਣਯੋਗ ਅਧਿਕਾਰੀ ਮੌਜੂਦ ਸਨ|