ਕਿੱਥੇ ਹਨ ਮੋਦੀ ਸਰਕਾਰ ਵਲੋਂ ਲਿਆਏ ਜਾਣ ਵਾਲੇ ਚੰਗੇ ਦਿਨ : ਪੀ. ਚਿਦਾਂਬਰਮ
ਨਵੀਂ ਦਿੱਲੀ – ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ| ਚਿਦਾਂਬਰਮ ਨੇ ਕਿਹਾ ਕਿ ਕਿੱਥੇ ਹਨ ਚੰਗੇ ਦਿਨ| ਚਿਦਾਂਬਰਮ ਨੇ ਕਿਹਾ ਕਿ ਅਰਥਵਿਵਸਥਾ ਤੇ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ| ਬੇਰੋਜ਼ਗਾਰੀ ਵੱਧ ਰਹੀ ਹੈ| ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਬਿਨਾਂ ਦੋਸ਼ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇਅਰਥਵਿਵਸਥਾ ਗਲਤ ਹੱਥਾਂ ਵਿੱਚ ਹੈ| ਪਿਆਜ਼ ਦੀ ਕੀਮਤ 100 ਰੁਪਏ ਤੋਂ ਵੱਧ ਹੈ| ਵਿੱਤ ਮੰਤਰੀ ਨੂੰ ਮਹਿੰਗੇ ਪਿਆਜ਼ ਦੀ ਪਰਵਾਹ ਨਹੀਂ| ਉੱਥੇ ਹੀ ਉਨ੍ਹਾਂ ਕਸ਼ਮੀਰ ਦੇ ਲੋਕਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਘਾਟੀ ਵਿੱਚ ਲੋਕਾਂ ਦੀ ਆਜ਼ਾਦੀ ਖੋਹੀ ਗਈ| ਉਨ੍ਹਾਂ ਕਿਹਾ ਕਿ ਮੈਂ ਕੇਸ ਤੇ ਨਹੀਂ ਬੋਲਾਂਗਾ, ਕੋਰਟ ਨੇ ਮਨ੍ਹਾ ਕੀਤਾ ਹੈ|






