May 18, 2026

ਕਰਜੇ ਦੇ ਸਤਾਏ ਕਿਸਾਨ ਨੇ ਜਹਿਰੀਲੀ ਚੀਜ ਨਿਗਲ ਕੇ ਕੀਤੀ ਖੁਦਕੁਸ਼ੀ

ਬਠਿੰਡਾ – ਨੇੜਲੇ ਪਿੰਡ ਨਥਾਣਾ ਦੇ ਕਿਸਾਨ ਵੱਲੋ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ,ਜਾਣਕਾਰੀ ਅਨੁਸਾਰ ਛੋਟਾ ਸਿੰਘ(55) ਪੁੱਤਰ ਪਿਆਰਾ ਸਿੰਘ ਜੋ ਕਿ ਆਰਥਿਕ ਤੋਰ ਤੇ ਕਾਫੀ ਕਮਜੋਰ ਸੀ।ਕਰਜੇ ਕਾਰਨ ਕਾਫੀ ਲੰਮੇ ਸਮੇ ਤੋ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਉਸਦੇ ਸਿਰ ਉਪਰ ਤਕਰੀਬਨ 10 ਲੱਖ ਦੇ ਕਰੀਬ ਕਰਜਾ ਸੀ ਅਤੇ ਇਸ ਕਰਜੇ ਕਾਰਨ ਉਸ ਨੂੰ ਦਿਲ ਦੀ ਬਿਮਾਰੀ ਨੇ ਘੇਰ ਲਿਆ ਸੀ। ਜਿਸ ਕਾਰਨ ਉਹ ਹੋਰ ਪ੍ਰੇਸ਼ਾਨ ਰਹਿਣ ਲੱਗਿਆ ਅਤੇ ਉਸ ਨੇ ਘਰ ਤੋ ਬਾਹਰ ਕੋਈ ਜਹਿਰੀਲੀ ਚੀਜ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।