Skip to content

ਕੋਹਲੀ ਨੂੰ ਆਊਟ ਕਰ ਖਾਮੋਸ਼ ਹੋਏ ਕੇਸਰਿਕ ਨਹੀਂ ਮਨਾਇਆ ਜਸ਼ਨ

Share this story

ਹੈਦਰਾਬਾਦ ਟੀ-20 ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਵਲੋਂ 2 ਸਾਲ ਪੁਰਾਣਾ ਬਦਲਾ ਲੈਣ ਦੇ ਕਾਰਨ ਚਰਚਾ ‘ਚ ਆਏ ਕੇਸਰਿਕ ਵਿਲੀਅਮਸ ਨੇ ਜਦੋਂ ਤਿਰੂਵਨੰਤਪੁਰਮ ਦੇ ਮੈਦਾਨ ‘ਤੇ ਖੇਡੇ ਗਏ ਦੂਜੇ ਟੀ-20 ‘ਚ ਇਕ ਵਾਰ ਫਿਰ ਤੋਂ ਕੋਹਲੀ ਦਾ ਵਿਕਟ ਹਾਸਲ ਕੀਤਾ ਤਾਂ ਉਸ ਨੇ ਆਪਣਾ ਸਿਗਨੇਚਰ ਸਟਾਈਲ ਮਾਰਨ ਦੀ ਵਜਾਏ ਮੂੰਹ ‘ਤੇ ਊਗਲੀ ਰੱਖ ਲਈ। ਕੇਸਰਿਕ ਨੂੰ ਇਸ ਤਰ੍ਹਾਂ ਕਰਦਿਆ ਦੇਖ ਫੈਂਸ ਵੀ ਹੈਰਾਨ ਹੋ ਗਏ।ਜ਼ਿਕਰਯੋਗ ਹੈ ਕਿ 2017 ‘ਚ ਭਾਰਤੀ ਟੀਮ ਜਦੋਂ ਵੈਸਟਇੰਡੀਜ਼ ਗਈ ਸੀ ਤਾਂ ਕੋਹਲੀ ਨੂੰ ਆਊਟ ਕਰ ਵਿਲੀਅਮਸ ਨੇ ਆਪਣਾ ਨੋਟਬੁਕ ਸੈਲੀਬ੍ਰੇਸ਼ਨ ਮਨਾਇਆ ਸੀ। ਕੋਹਲੀ ਨੇ ਵੀ 2 ਸਾਲ ਬਾਅਦ ਹੈਦਰਾਬਾਦ ਦੇ ਮੈਦਾਨ ‘ਤੇ ਵਿਲੀਅਮਸ ਨੂੰ ਸ਼ਾਨਦਾਰ ਛੱਕਾ ਲਗਾ ਕੇ ਉਸਦਾ ਸੈਲੀਬ੍ਰੇਸ਼ਨ ਵਾਪਸ ਕੀਤਾ ਸੀ।

Share this story
WRITTEN BY

BREAKING