Skip to content

ਸਰਜਰੀ ਤੋਂ ਬਾਅਦ ਟੀਮ ਇੰਡੀਆ ਚ ਵਾਪਸੀ ਤੇ ਹਾਰਦਿਕ

Share this story

ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਛੇਤੀ ਹੀ ਤੁਹਾਨੂੰ ਟੀਮ ‘ਚ ਖੇਡਦੇ ਦਿਖ ਸਕਦੇ ਹਨ। ਦੱਸ ਦਈਏ ਕਿ ਆਪਣੀ ਪਿੱਠ ਦੀ ਸਰਜਰੀ ਤੋਂ ਬਾਅਦ ਪੰਡਯਾ ਦਾ ਟੀਚਾ ਹਰ ਹਾਲ ‘ਚ ਅਗਲੇ ਸਾਲ ਆਸਟਰੇਲੀਆ ‘ਚ ਹੋਣ ਵਾਲਾ ਟੀ-20 ਵਰਲਡ ਕੱਪ ਖੇਡਣਾ ਹੈ। ਪੰਡਯਾ ਨੇ ਦੱਸਿਆ ਕਿ ਨਿਊਜ਼ੀਲੈਂਡ ਸੀਰੀਜ਼ ਦੇ ਮੱਧ ਤਕ ਉਹ ਭਾਰਤੀ ਟੀਮ ‘ਚ ਵਾਪਸੀ ਦੀ ਕੋਸ਼ਿਸ਼ ਕਰਨਗੇ। ਹਾਰਦਿਕ ਪੰਡਯਾ ਨੇ ਕਿਹਾ, ”ਸਰਜਰੀ ਤੋਂ ਬਾਅਦ ਖੇਡਣ ਲਈ ਵਾਪਸੀ ਕਰਨਾ ਸੌਖਾ ਨਹੀਂ ਹੁੰਦਾ ਹੈ ਪਰ ਸਾਰੇ ਇਸ ਦਿਸ਼ਾ ‘ਚ ਕੰਮ ਕਰ ਰਹੇ ਹਨ। ਤੁਸੀਂ ਆਪਣੀਆਂ ਸੱਟਾਂ ‘ਤੇ ਕੰਟਰੋਲ ਨਹੀਂ ਕਰ ਸਕਦੇ। ਹੁਣ 4-5 ਸਾਲ ਖੇਡਣ ਦੇ ਬਾਅਦ ਮੈਨੂੰ ਪਤਾ ਲਗ ਚੁੱਕਾ ਹੈ ਕਿ ਤੁਸੀਂ ਕਿੰਨਾ ਵੀ ਬਚਣ ਦੀ ਕੋਸ਼ਿਸ਼ ਕਰੋ, ਜਾਂ ਮਿਹਨਤ ਕਰੋ ਪਰ ਤੁਸੀਂ ਇਸ ਤੋਂ ਬਚ ਨਹੀਂ ਸਕਦੇ।”ਪੰਡਯਾ ਨੇ ਅੱਗੇ ਕਿਹਾ, ”ਇਹ ਇਕ ਖਿਡਾਰੀ ਦੇ ਜੀਵਨ ਦਾ ਹਿੱਸਾ ਹੁੰਦਾ ਹੈ। ਤੁਸੀਂ ਕਦੀ ਨਹੀਂ ਕਹਿ ਸਕਦੇ ਹੋ ਕਿ ਮੈਨੂੰ ਹੁਣ ਸੱਟ ਨਹੀਂ ਲੱਗੇਗੀ। ਮੈਂ ਬਸ ਹੁਣ ਮਜ਼ਬੂਤੀ ਨਾਲ ਵਾਪਸੀ ਦੇ ਬਾਰੇ ‘ਚ ਸੋਚ ਰਿਹਾ ਹਾਂ।

Share this story
WRITTEN BY

BREAKING