April 25, 2026
#ਭਾਰਤ

ਹਰਿਆਣਾ ਦੇ ਮੁੱਖ ਮੰਤਰੀ ਨੇ ਟ੍ਰੇਕਿਆ ਬਾਰ-ਕੋਡਿੰਗ ਸਿਸਟਮ ਦਾ ਉਦਘਾਟਨ ਕੀਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਧੂਬਨ ਸਥਿਤ ਪੁਲਿਸ ਕੰਪਲੈਕਸ ਵਿਚ ਹਰਿਆਣਾ ਪੁਲਿਸ ਦੇ ਫਾਰੇਂਸਿਕ ਸਾਇੰਸ ਲੇਬੋਰੇਟਰੀ (ਐਫ.ਐਸ.ਐਲ.) ਦੇ ਟ੍ਰੇਕਿਆ ਬਾਰ-ਕੋਡਿੰਗ ਸਿਸਟਮ ਦਾ ਉਦਘਾਟਨ ਕੀਤਾ|ਉਦਘਾਟਨ ਦੌਰਾਨ, ਮੁੱਖ ਮੰਤਰੀ ਨੂੰ ਐਫ.ਐਸ.ਐਲ., ਮਧੂਬਨ ਵਿਚ ਨਵੇਂ ਬਾਰ-ਕੋਡ ਸਿਰਜਿਤ ਕਰਕੇ ਲਾਇਵ ਕੇਸ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ|ਡੀ.ਜੀ.ਪੀ. ਹਰਿਆਣਾ ਮਨੋਜ ਯਾਦਵ ਅਤੇ ਨਿਦੇਸ਼ਕ ਐਫ.ਐਸ.ਐਲ., ਸ੍ਰੀਕਾਂਤ ਜਾਧਵ ਨੇ ਇਸ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾਵਾਂ ਦੇ ਬਾਰੇ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ| ਟ੍ਰੈਫਿਕ ਬਾਰ ਕੋਡਿੰਗ ਪ੍ਰਣਾਲੀ ਦੀ ਸ਼ੁਰੂਆਤ ਨਿਦੇਸ਼ਕ ਐਫ.ਐਸ.ਐਲ. ਸ੍ਰੀਕਾਂਤ ਜਾਧਵ ਦੀ ਦੂਰ-ਦਰਾੜੀ ਸੋਚ ਦਾ ਨਤੀਜਾ ਹੈ|ਇਸ ਮੌਕੇ ‘ਤੇ ਬੋਲਦੇ ਹੋਏ, ਡੀ.ਜੀ.ਪੀ. ਮਨੋਜ ਯਾਦਵ ਨੇ ਕਿਹਾ ਕਿ ਹਰਿਆਣਾ ਪੁਲਿਸ ਦੇਸ਼ ਵਿਚ ਪਹਿਲੀ ਪੁਲਿਸ ਫੋਰਸ ਬਣ ਗਈ ਹੈ, ਜਿਸ ਨੇ ਐਫ.ਐਸ.ਐਲ. ਵਿਚ ਆਖੀਰੀ ਰਿਪੋਰਟ ਤਿਆਰ ਕਰਨ ਤਕ ਥਾਣਾ ਪੱਧਰ ਤੋਂ ਇਸ ਪ੍ਰਣਾਲੀ ਨੂੰ ਸ਼ੁਰੂ ਕੀਤਾ ਹੈ| ਉਨਾਂ ਨੇ ਕਿਹਾ ਕਿ ਇਸ ਸਿਸਟਮ ਨੂੰ ਲਾਗੂ ਕਰਨ ਲਈ ਨਿਦੇਸ਼ਕ ਐਫ.ਐਸ.ਐਲ. ਸ੍ਰੀ ਜਾਧਵ ਦੇ ਦ੍ਰਿਸ਼ਟੀਕੋਣ ਦੇ ਨਾਲ-ਨਾਲ ਪੁਲਿਸ ਅਧਿਕਾਰੀਆਂ, ਕਰਮਚਾਰੀਆਂ, ਸਾਰੇ ਜਿਲਿਆਂ ਦੀ ਮੋਬਾਇਲ ਫਾਰੇਂਸਿਕ ਇਕਾਈਆਂ, ਐਫ.ਐਸ.ਐਲ.ਅਤੇ ਆਰ.ਐਫ.ਐਸ.ਐਲ. ਦੇ ਵਿਗਿਆਨਿਕਾਂ ਦੇ ਸੁਸੰਗਤ ਅਤੇ ਤਾਲਮੇਲ ਯਤਨਾਂ ਨਾਲ ਸੰਭਵ ਹੋ ਸਕਿਆ ਹੈ|ਲਾਗੂ ਕਰਨ ਦੌਰਾਨ, 6000 ਤੋਂ ਵੱਧ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਗਿਆਨਿਕਾਂ ਨੂੰ ਵਿਆਪਕ ਸਿਖਲਾਈ ਪ੍ਰਦਾਨ ਕੀਤੀ ਗਈ| ਇਹ ਸਿਸਟਮ ਹਰਿਆਣਾ ਪੁਲਿਸ ਦੀ ਲੋਂੜਾਂ ਅਨੁਸਾਰ ਗੁਰੂਗ੍ਰਾਮ ਸਥਿਤ ਇੰਨਡੇਵਰ ਟੈਕਨਾਲੋਜੀਜ ਵੱਲੋਂ ਵਿਕਸਿਤ ਕੀਤਾ ਗਿਆ ਹੈ| ਸੰਪੂਰਣ ਅਪਰਾਧਿਕ ਨਿਆਂ ਵੰਡ ਪ੍ਰਣਾਲੀ ਵਿਚ ਨਵੀਨਤਾ ਅਤੇ ਪ੍ਰਭਾਵ ਦੇ ਨਤੀਜੇਵੱਜੋਂ, ਟ੍ਰੇਕਿਆਂ ਨੂੰ ਹਾਲ ਹੀ ਵਿਚ ਨਵੀਂ ਦਿੱਲੀ ਵਿਚ ਕੌਮੀ ਸਕਾਚ ਪੁਲਿਸ ਸਿਲਵਰ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਹੈ|