April 25, 2026
#ਪੰਜਾਬ

ਕੌਮੀ ਪਸ਼ੂਧਨ ਚੈਂਪਿਅਨਸ਼ਿਪ ਅਤੇ ਐਕਸਪੋ-2020 ਬਟਾਲਾ ਵਿਖੇ 6 ਤੋਂ 8 ਫਰਵਰੀ ਤੱਕ ਕਰਵਾਇਆ ਜਾਵੇਗਾ-ਤ੍ਰਿਪਤ ਬਾਜਵਾ

ਚੰਡੀਗੜ – ਪਸ਼ੂ ਪਾਲਣ ਦੇ ਕਿੱਤੇ ਨੁੰ ਉਤਸ਼ਾਹਤ ਕਰਨ ਅਤੇ ਇਸ ਨੂੰ ਲਾਹੇਵੰਦਾ ਧੰਦਾ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਹਰ ਵਰੇ ਕਰਵਾਈ ਜਾਣ ਵਾਲੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ-2020 ਅਗਲੇ ਵਰੇ 6 ਤੋਂ 8 ਫ਼ਰਵਰੀ ਤੱਕ ਬਟਾਲਾ ਵਿਖੇ ਕਰਵਾਈ ਜਾਵੇਗੀ।ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਚੈਂਪਅਿਨਸ਼ਿਪ ਜਿੱਥੇ ਸੂਬੇ ਦੇ ਪਸ਼ੂ ਪਾਲਕਾਂ ਨੂੰ ਉਤਸ਼ਾਹ ਦੇਵੇਗੀ, ਉਥੇ ਉਹਨਾਂ ਨੂੰ ਇਸ ਕਿੱਤੇ ਸਬੰਧੀ ਨਵੀਨਤਮ ਜਾਣਕਾਰੀ ਵੀ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਪਸ਼ੂ ਅਤੇ ਮੱਛੀ ਪਾਲਣ ਕਿੱਤਾ ਅਜਿਹਾ ਰਾਮਬਾਣ ਹੈ, ਜਿਸ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ ਅਤੇ ਸੂਬੇ ਦੇ ਵਿਕਾਸ ਵਿਚ ਵੀ ਹਿੱਸਾ ਪਾ ਸਕਦੇ ਹਨ। ਉਹਨਾਂ ਕਿਹਾ ਕਿ ਇਸ ਪਸ਼ੂਦਨ ਚੈਂਮੀਅਨਸ਼ਿਪ ਵਿਚ ਪਸ਼ੂਆਂ ਦੀ ਨਸਲ ਅਤੇ ਦੁੱਧ ਚੁਆਈ ਦੇ ਕੌਮੀ ਪੱਧਰ ਤੇ ਪਸੂਧਨ ਚੈਂਪੀਅਨਸ਼ਿੱਪ ਕਰਵਾਏ ਜਾਣਗੇ। ਇਸ ਵਿਚ ਦੁੱਧ ਚੁਆਈ ਦੇ ਮੁਕਾਬਲਿਆਂ ਤੋਂ ਇਲਾਵਾ ਵੱਖ-ਵੱਖ ਨਸਲਾਂ ਦੇ ਘੋੜਿਆਂ, ਮੱਝਾਂ, ਗਾਂਵਾਂ, ਭੇਡਾਂ, ਬੱਕਰੀਆਂ, ਕੁੱਤਿਆਂ ਅਤੇ ਮੁਰਗੀਆਂ ਆਦਿ ਦੇ ਨਸਲ ਮੁਕਾਬਲੇ ਕਰਵਾਏ ਜਾਣਵੇ ਅਤੇ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ ।ਇਸ ਮੌਕੇ ਲੱਗਣ ਵਾਲੇ ਐਕਸਪੋ ਦੌਰਾਨ ਪਸੂ ਪਾਲਣ ਅਤੇ ਖੇਤੀਬਾੜੀ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਨੁਮਾਇਸ਼ਾਂ ਲਗਾਈਆਂ ਜਾਣਗੀਆਂ। ਪਸ਼ੂ ਪਾਲਣ ਮੰਤਰੀ ਨੇ ਦਸਿਆ ਕਿ ਇਸ ਮੇਲੇ ਦੌਰਾਨ ਕਰਵਾਏ ਜਾ ਰਹੇ ਸੈਮੀਨਾਰਾਂ ਵਿਚ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮਾਹਰ ਬੁਲਾਏ ਜਾਣਗੇ ਜੇ ਮੱਝਾਂ¸ਗਾਵਾਂ, ਸੂਰ, ਮੱਛੀ, ਬੱਕਰੀਆਂ ਪਾਲਣ ਕਿੱਤਿਆਂ ਸਬੰਧੀ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕਰਨਗੇ।ਇਸ ਤੋਂ ਇਲਾਵਾ ਕੌਮੀ ਪਸੂਧਨ ਚੈਂਪੀਅਨਸ਼ਿੱਪ ਦੌਰਾਨ ਸਮੂਹ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨਾਲ ਜੁੜੀਆਂ ਕੌਮੀ ਸੰਸਥਾਵਾਂ ਅਤੇ ਪ੍ਰਾਈਵੇਟ ਕੰਪਨੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਜਿਨਾਂ ਰਾਹੀਂ ਪਸ਼ੂ-ਪਾਲਕਾਂ ਨੂੰ ਨਵੀਨਤਮ ਜਾਣਕਾਰੀਆਂ ਅਤੇ ਖੋਜਾਂ ਦੇ ਰੂਬਰੂ ਕਰਵਾਇਆ ਜਾਵੇਗਾ।