April 24, 2026
#ਦੇਸ਼ ਦੁਨੀਆਂ

ਅਸਮ ਵਿੱਚ ਫੈਲੇ ਤਨਾਅ ਕਾਰਨ ਭਾਰਤ ਯਾਤਰਾ ਰੱਦ ਕਰ ਸਕਦੇ ਹਨ ਸ਼ਿੰਜ਼ੋ ਆਬੇ

ਟੋਕੀਓ – ਜਾਪਾਨ ਦੇ ਪ੍ਰਧਾਨ ਮੰਤਰੀ ਗੁਵਾਹਾਟੀ ਵਿਚ ਵਿਗੜਦੇ ਸੁਰੱਖਿਆ ਹਾਲਾਤ ਕਾਰਨ ਭਾਰਤ ਦੀ ਆਪਣੀ 3 ਦਿਨੀਂ ਯਾਤਰਾ ਰੱਦ ਕਰਨ ਤੇ ਵਿਚਾਰ ਕਰ ਰਹੇ ਹਨ| ਉਹਨਾਂ ਦੀ 15 ਤੋਂ 17 ਦਸੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਾਲਾਨਾ ਸਿਖਰ ਵਾਰਤਾ ਲਈ ਭਾਰਤ ਆਉਣ ਦੀ ਯੋਜਨਾ ਹੈ| ਦੋਹਾਂ ਨੇਤਾਵਾਂ ਦੇ ਵਿਚ ਬੈਠਕ ਗੁਵਾਹਾਟੀ ਵਿਚ ਹੋਣੀ ਹੈ| ਅਸਮ ਵਿਚ ਨਾਗਰਿਕਤਾ (ਸੋਧ) ਬਿੱਲ ਨੂੰ ਲੈ ਕੇ ਪਿਛਲੇ 2 ਦਿਨਾਂ ਤੋਂ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ| ਹਜ਼ਾਰਾਂ ਲੋਕ ਇਸ ਬਿੱਲ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਹਨ| ਪੁਲੀਸ ਦੇ ਨਾਲ ਝੜਪ ਵਿਚ ਗੁਵਾਹਾਟੀ ਵਿਚ ਘੱਟੋ-ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ| ਜਾਪਾਨ ਪ੍ਰੈਸ ਮੁਤਾਬਕ, ਜਾਪਾਨ ਅਤੇ ਭਾਰਤ ਦੀਆਂ ਸਰਕਾਰਾਂ ਆਖਰੀ ਸੰਭਾਵਨਾ ਦੀ ਤਲਾਸ਼ ਕਰ ਰਹੀਆਂ ਹਨ ਕਿਉਂਕਿ ਗੁਵਾਹਾਟੀ ਵਿਚ ਸੁਰੱਖਿਆ ਹਾਲਾਤ ਖਰਾਬ ਹੋ ਗਏ ਹਨ| ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਹਾਲੇ ਸਾਡੇ ਕੋਲ ਕੋਈ ਨਵੀਂ ਜਾਣਕਾਰੀ ਨਹੀਂ ਹੈ| ਸੂਤਰਾਂ ਨੇ ਦੱਸਿਆ ਕਿ ਜਾਪਾਨ ਦੇ ਇਕ ਦਲ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗੁਵਾਹਾਟੀ ਦਾ ਦੌਰਾ ਕੀਤਾ ਸੀ|