Skip to content

ਪੈਸਿਆਂ ਪਿੱਛੇ ਮਾਂ ਦਾ ਕਤਲ ਕਰਨ ਵਾਲਾ ਕਾਬੂ

Share this story

ਲੁਧਿਆਣਾ – ਥਾਣਾ ਮੇਹਰਬਾਨ ਦੀ ਪੁਲਸ ਪਾਰਟੀ ਨੇ ਪਿੰਡ ਸੀੜਾ ਵਿਖੇ ਇਕ ਦਿਨ ਪਹਿਲੇ ਹੋਏ ਔਰਤ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਔਰਤ ਦਾ ਪੁੱਤਰ ਨਿਕਲਿਆ ਜਿਸ ਨੇ ਪੈਸੇ ਨਾ ਦੇਣ ਦੇ ਚਲਦੇ ਆਪਣੀ ਮਾਂ ਦੇ ਸਿਰ ਚ ਕੜਾਈ ਅਤੇ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਪੁਲਸ ਨੇ ਦੋਸ਼ੀ ਪੁੱਤਰ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਡੰਡਾ ਅਤੇ ਕੜਾਈ ਬਰਾਮਦ ਕਰ ਲਈ ਹੈ ਜਿਸ ਨਾਲ ਉਸ ਨੇ ਆਪਣੀ ਮਾਂ ਦਾ ਕਤਲ ਕੀਤਾ ਸੀ ਏ ਸੀ ਪੀ ਈਸਟ ਦਵਿੰਦਰ ਚੋਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਹਰਬਾਨ ਦੇ ਪਿੰਡ ਸੀੜਾ ਚ ਗਰੇਵਾਲ ਦੇ ਖੇਤਾਂ ਚ ਸਵਿਤਰੀ ਦੇਵੀ ਆਪਣੇ ਪਤੀ ਈਮੇਲ ਮੁੰਡਾ ਸਮੇਤ ਕੰਮ ਕਰਦੀ ਸੀ ਅਤੇ ਆਪਣੇ ਪਰਿਵਾਰ ਸਮੇਤ ਗਰੇਵਾਲ ਦੇ ਕਵਾਟਰਾਂ ਚ ਰਹਿੰਦੀ ਸੀ ਪੁਲਸ ਅਨੁਸਾਰ ਸਵਿਤਰੀ ਦੇਵੀ ਸ਼ਰਾਬ ਪੀਣ ਦੀ ਆਦਿ ਸੀ ਅਤੇ ਲੋਕਾਂ ਨੂੰ ਸ਼ਰਾਬ ਪਿਲਾਂਦੀ ਸੀ ਪੁਲਸ ਅਨੁਸਾਰ ਸ਼ੁਕਰਵਾਰ ਦੇਰ ਰਾਤ ਸਵਿਤਰੀ ਜਦੋ ਆਪਣੇ ਪਤੀ ਅਤੇ ਹੋਰ ਮਜਦੂਰਾ ਸਮੇਤ ਆਪਣੇ ਕਵਾਟਰਾਂ ਚ ਸ਼ਰਾਬ ਪੀ ਰਹੀ ਸੀ ਤਾਂ ਇਸ ਦੌਰਾਨ ਅਣਪਛਾਤੇ ਵਿਅਕਤੀ ਨੇ ਸਵਿਤਰੀ ਦੇ ਸਿਰ ਚ ਸੱਟ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋ ਸਵਿਤਰੀ ਦੇ ਪਤੀ ਈਮੇਲ ਮੁੰਡਾ ਨੇ ਆਪਣੀ ਪਤਨੀ ਦੀ ਲਾਸ਼ ਖੂਨ ਨਾਲ ਲੱਥ ਪਥ ਹਾਲਤ ਚ ਬੈਡ ਤੇ ਪਈ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ ਸੂਚਨਾ ਮਿਲਦੇ ਹੀ ਏ ਡੀ ਸੀ ਪੀ 4 ਅਜਿੰਦਰ ਸਿੰਘ ਏ ਸੀ ਪੀ ਦਵਿੰਦਰ ਕੁਮਾਰ ਚੋਧਰੀ ਥਾਣਾ ਮੇਹਰਬਾਨ ਮੁਖੀ ਕੁਲਵੰਤ ਸਿੰਘ ਮਲੀ ਮੌਕੇ ਤੇ ਪਹੁੰਚ ਗਏ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਔਰਤ ਸਵਿਤਰੀ ਦੇਵੀ ਫੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਜਦੋ ਥਾਣਾ ਮੇਹਰਬਾਨ ਮੁਖੀ ਕੁਲਵੰਤ ਸਿੰਘ ਮਲੀ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮ੍ਰਿਤਕ ਔਰਤ ਦੇ 15 ਸਾਲਾਂ ਲੜਕੇ ਦਿਲਪ੍ਰੀਤ ਨੂੰ ਹਿਰਾਸਤ ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਮਾਂ ਦੇ ਕਤਲ ਕਰਨ ਦਾ ਜੁਰਮ ਕਬੂਲ ਲਿਆ ਉਸ ਨੇ ਦੱਸਿਆ ਕਿ ਜਦੋ ਦੇਰ ਰਾਤ 1 ਵਜੇ ਦੇ ਕਰੀਬ ਉਸ ਦੀ ਮਾਂ ਓਹਨਾ ਦੇ ਗਵਾਂਢੀ ਮਜ਼ਦੂਰਾਂ ਨੂੰ ਸ਼ਰਾਬ ਪਿਲਾ ਰਹੀ ਸੀ ਤਾਂ ਇਸ ਦੌਰਾਨ ਉਸ ਨੇ ਆਪਣੀ ਮਾਂ ਕੋਲੋ ਪੈਸਿਆਂ ਦੀ ਮੰਗ ਕੀਤੀ ਪਰੰਤੂ ਉਸ ਦੀ ਮਾਂ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿਤਾ ਜਿਸ ਦੇ ਚਲਦੇ ਉਸ ਨੇ ਗੁਸੇ ਚ ਨਸ਼ੇ ਦੀ ਹਾਲਤ ਚ ਆਪਣੀ ਮਾਂ ਦੇ ਸਿਰ ਚ ਕੜਾਈ ਮਾਰੀ ਉਸ ਤੇ ਬਾਅਦ ਉਸ ਨੇ ਆਪਣੀ ਮਾਂ ਦੇ ਸਿਰ ਚ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿਤਾ ਸੀ ਪੁਲਸ ਨੇ ਮ੍ਰਿਤਕ ਔਰਤ ਦੇ ਲੜਕੇ ਦਿਲਪ੍ਰੀਤ ਖਿਲਾਫ ਮਾਮਲਾ ਦਰਜ ਕਰਕੇ ਕੋਰਟ ਚ ਪੇਸ਼ ਕਰਨ ਮਗਰੋਂ ਉਸ ਨੂੰ ਜੇਮਨਾਇਸ ਜੇਲ ਚ ਭੇਜ ਦਿੱਤਾ।

Share this story
WRITTEN BY

BREAKING