April 24, 2026

ਮੂਣਕ ‘ਚ ਸੁੱਤੇ ਪਏ ਪਰਿਵਾਰ ‘ਤੇ ਡਿੱਗੀ ਛੱਤ-2 ਬੱਚਿਆਂ ਦੀ ਮੌਤ

ਮੂਣਕ – ਸਹਿਰ ਦੀ ਬਾਜੀਗੀਰ ਬਸਤੀ ਵਿੱਚ ਮਕਾਨ ਡਿੱਗਣ ਦੇ ਕਾਰਨ ਪਰਿਵਾਰ ਦੇ ਦੋ ਬੱਚਿਆ ਦੀ ਮੌਤ ਤੇ ਚਾਰ ਵਿਅਕਤੀ ਗੰਭੀਰ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਹਿਰ ਦੀ ਬਾਜੀਗੀਰ ਬਸਤੀ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਸੁੱਤੇ ਪਏ ਮਜਦੂਰ ਪਰਿਵਾਰ ਦੇ ਮੁੱਖੀ ਮੁਨਸੀ ਰਾਮ ਸਮੇਤ ਕਰੀਬ ਦਰਜਨ ਪਰਿਵਾਰਕ ਮੈਂਬਰ ਛੱਤ ਦੇ ਹੇਠ ਦੱਬ ਗਏ। ਜਿਨਾਂ ਵਿੱਚੋ ਪਰਿਵਾਰ ਦੇ ਮੁੱਖੀ ਮੁਨਸੀ ਰਾਮ ਅਤੇ ਉਸ ਦੀ ਪਤਨੀ ਸੀਲਾ ਦੇਵੀ ਗਭੀਰ ਜਖਮੀ ਹੋ ਗਏ, ਅਤੇ ਇਕਲੋਤਾ ਪੋਤਾ ਰਿੰਕੂ ਰਾਮ (12) ਅਤੇ ਪੋਤੀ ਖੁਸ਼ੀ (08) ਮੂਨਕ ਹਸਪਤਾਲ ਵਿੱਚ ਜੇਰੇ ਇਲਾਜ ਦਮ ਤੋੜ ਗਏ। ਮੌਕੇ ਤੇ ਇੱਕਠੇ ਹੋਏ ਲੋਕਾਂ ਤੋਂ ਪਤਾ ਲੱਗਿਆ ਕਿ ਮਜਦੂਰ ਮੁਨਸੀ ਰਾਮ ਜੋ ਬਾਜੀਗੀਰ ਬਰਾਦਰੀ ਨਾਲ ਸੰਬੰਧ ਰੱਖਦਾ ਹੈ। ਉਹ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੁੱਤੇ ਪਏ ਸਨ ਜਿਨਾਂ ਦੇ ਅੱਜ ਸਵੇਰੇ ਕਰੀਬ 5 ਵਜੇ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਪੂਰਾ ਪਰਿਵਾਰ ਛੱਤ ਦੇ ਮਲਬੇ ਹੇਠ ਦੱਬਿਆ ਗਿਆ। ਇਸ ਗੱਲ ਦਾ ਪਤਾ ਲੱਗਦੇ ਹੀ ਗੁਆਢੀ ਪੰਚਾਇਤ ਮੈਬਰ ਕਾਲਾ ਰਾਮ, ਰਾਂਝਾ ਰਾਮ ਅਤੇ ਪ੍ਰਮਜੀਤ ਸਿੰਘ ਆਪਣੇ ਸਾਥੀਆਂ ਸਮੇਤ ਦੱਬੇ ਪਰਿਵਾਰ ਦੀ ਸਹਾਇਤਾ ਦੇ ਲਈ ਘਟਨਾ ਸਥਾਨ ਤੇ ਪਹੁੰਚੇ ਇਨਾਂ ਨੇ ਜਾਨ ਦੀ ਪਰਵਾਹ ਕਰਦੇ ਹੋਏ ਡਿੱਗ ਰਹੇ ਮਕਾਨ ਹੇਠ ਦਾਖਲ ਹੋ ਕੇ ਦੱਬੇ ਪਰਿਵਾਰ ਨੂੰ ਬਚਾਉਣ ਲੱਗੇ ਜਿਨਾਂ ਵਿੱਚੋ ਕਾਲਾ ਰਾਮ ਅਤੇ ਰਾਂਝਾ ਰਾਮ ਗਭੀਰ ਰੂਪ ਵਿੱਚ ਜਖਮੀ ਹੋ ਗਏ।ਜਿੰਨਾ ਨੂੰ ਨਜਦੀਕ ਦੇ ਮਨਕ ਦੇ ਹਸਪਤਾਲ ਵਿੱਚ ਲੈ ਕੇ ਜਿੱਥੇ ਬੱਚਾ ਰਿੰਕੂ ਅਤੇ ਖੁਸੀ ਨੇ ਜੇਰੇ ਇਲਾਜ ਦਮ ਤੋੜ ਦਿੱਤਾ। ਜਦੋ ਕਿ ਮੁਨਸ਼ੀ ਰਾਮ ਅਤੇ ਸੀਲਾ ਦੇਵੀ ਜਖਮੀ ਹੋਏ ਜੋ ਮੂਨਕ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਸ ਦੇ ਨਾਲ ਹੀ ਸਹਾਇਤਾ ਲਈ ਪਹੁੰਚੇ ਰਾਝਾਂ ਰਾਮ ਅਤੇ ਪੰਚਾਇਤ ਮੈਬਰ ਕਾਲਾ ਰਾਮ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੰਨਾ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸੰਗਰੂਰ ਰੈਫਰ ਕਰ ਦਿੱਤਾ ਹੈ।