April 21, 2026
#ਖੇਡਾਂ

ਵਿਆਹ ਅਤੇ ਬੱਚੇ ਹੋਣ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ: ਮੈਰੀਕਾਮ

ਨਵੀਂ ਦਿੱਲੀ – 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕਾ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐਮ. ਸੀ. ਮੈਰੀਕਾਮ ਨੇ ਕਿਹਾ ਕਿ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਾਅਦ ਵਾਪਸੀ ਕਰਨੀ ਆਸਾਨ ਨਹੀਂ ਹੁੰਦੀ ਹੈ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹ ਇਸ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਵਿੱਚ ਸਫਲ ਰਹੀ ਹੈ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਮੈਰੀਕਾਮ ਨੇ ਇਕ ਪ੍ਰੋਗਰਾਮ ਵਿਚ ਆਪਣੇ ਕਰੀਅਰ ਦੇ ਸੰਘਰਸ਼ ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਮੁਕਾਮ ਤੇ ਪੁੱਜੀ| ਮੈਰੀਕਾਮ ਨੇ ਕਿਹਾ ਕਿ ਉਸ ਨੂੰ ਬਹੁਤ ਸਾਰੀਆਂ ਰੁਕਾਵਟਾਂ ਅਤੇ ਨਕਾਰਾਤਮਕ ਆਲੋਚਨਾਵਾਂ ਤੋਂ ਉਭਰਨਾ ਪਿਆ| ਖਾਸ ਤੌਰ ਤੇ ਉਸ ਨੂੰ ਉਸ ਦੇ ਵਿਆਹ ਤੋਂ ਬਾਅਦ ਸਫਲਤਾ ਮਿਲੀ| ਮੈਰੀਕਾਮ ਨੇ 2005 ਵਿੱਚ ਵਿਆਹ ਕੀਤਾ ਅਤੇ 2007 ਵਿੱਚ ਜੁੜਵਾ ਬੇਟਿਆਂ ਦੀ ਮਾਂ ਬਣ ਗਈ| 2013 ਵਿਚ ਮੈਰੀ ਨੇ ਆਪਣੇ ਤੀਸਰੇ ਬੇਟੇ ਨੂੰ ਜਨਮ ਦਿੱਤਾ ਪਰ ਉਹ ਮੁੱਕੇਬਾਜ਼ੀ ਵਿੱਚ ਫਿਰ ਉਤਰੀ ਅਤੇ ਆਲੋਚਕਾਂ ਨੂੰ ਗਲਤ ਸਾਬਿਤ ਕੀਤਾ| ਮੈਰੀਕਾਮ ਨੇ 2012 ਵਿੱਚ ਓਲੰਪਿਕ 51 ਕਿ. ਗ੍ਰਾ. ਵਰਗ ਵਿੱਚ ਕਾਂਸੀ ਤਮਗਾ ਜਿੱਤਿਆ| 36 ਸਾਲ ਦੀ ਉਮਰ ਵਿੱਚ ਮੈਰੀਕਾਮ ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੇ ਓਲੰਪਿਕ ਵਿਚ ਇਕ ਵਾਰ ਫਿਰ ਉਤਰ ਕੇ ਦੇਸ਼ ਲਈ ਤਮਗਾ ਜਿੱਤਣ ਲਈ ਤਿਆਰ ਹੈ| ਉਸ ਨੇ ਕਿਹਾ ਕਿ ਲੋਕ ਮੰਨਦੇ ਸਨ ਕਿ ਉਹ ਸਿਰਫ ਉਦੋਂ ਜਿੱਤ ਸਕਦੀ ਹੈ, ਜਦੋਂ ਉਹ ਵਿਆਹੀ ਨਹੀਂ ਸਨ ਪਰ ਵਿਆਹ ਕਰਨ ਅਤੇ ਬੱਚੇ ਪੈਦਾ ਹੋਣ ਤੋਂ ਬਾਅਦ ਉਸਨੂੰ ਸੰਘਰਸ਼ ਕਰਨਾ ਪਿਆ| ਤੁਸੀਂ ਜਾਣਦੇ ਸੀ ਕਿ ਮਣੀਪੁਰ ਵਿੱਚ ਹਾਲਾਤ ਕਾਫੀ ਮੁਸ਼ਕਿਲ ਹਨ| ਜਦੋਂ ਉਹ ਭੋਪਾਲ ਆਈ ਤਾਂ ਹਾਲਾਤ ਤਣਾਅਪੂਰਨ ਸਨ| ਉਹ ਆਪਣੇ ਬੱਚੇ ਲਈ ਲੈਕਟੋਜਨ ਵੀ ਨਹੀਂ ਬਣ ਪਾ ਰਹੀ ਸੀ| ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਾਅਦ ਵਾਪਸੀ ਕਰਨੀ ਆਸਾਨ ਨਹੀਂ ਹੈ| ਭਗਵਾਨ ਨੇ ਮੈਨੂੰ ਇਨਾ ਖਾਸ ਬਣਾਇਆ ਹੈ ਅਤੇ ਉਹ ਟੋਕੀਓ ਵਿਚ ਦੇਸ਼ ਲਈ ਹਰ ਹਾਲ ਵਿਚ ਸੋਨ ਤਮਗਾ ਜਿੱਤੇਗੀ|