ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਜਲੰਧਰ – ਸਰਬਜੀਤ ਸਿੰਘ, ਪੀ.ਪੀ.ਐੱਸ, ਪੁਲਿਸ ਕਪਤਾਨ, (ਇਨਵੈਸਟੀਗੇਸ਼ਨ) ਅਤੇ ਸ਼੍ਰੀ ਦਵਿੰਦਰ ਅੱਤਰੀ, ਪੀ.ਪੀ.ਐੱਸ.ਉਪ ਪੁਲਿਸ ਕਪਤਾਨ ਸਬ-ਡਿਵੀਜ਼ਨ ਫਿਲੌਰ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ,ਮੁੱਖ ਅਫਸਰ ਥਾਣਾ ਫਿਲੌਰ ਇੰਸਪੈਕਟਰ ਸੁੱਖਾ ਸਿੰਘ,ਸਬ ਇੰਸਪੈਕਟਰ ਬਖਸ਼ੀਸ਼ ਸਿੰਘ ਵਧੀਕ ਮੁੱਖ ਅਫਸਰ ਥਾਣਾ ਫਿਲੌਰ, ਸਹਾਇਕ ਸਬ ਇੰਸਪੈਕਟਰ ਗੋਵਿੰਦਰ ਸਿੰਘ ਰਾਣਾ ਫਿਲੌਰ ਅਤੇ ਸਮੇਤ ਟੀਮ ਨੇ 17-12-19 ਨੂੰ 20000 ਨਸ਼ੀਲੀਆਂ ਗੋਲੀਆਂ ਮਾਰਕਾ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ.ਸ਼੍ਰੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਤੇ ਲਗਾਤਾਰ ਸਿਕੰਜਾ ਕਸਦੇ ਹੋਏ ਸਤਲੁਜ ਦਰਿਆ ਪੁੱਲ ਤੇ ਚੈਕਿੰਗ ਦੌਰਾਨ ਇੱਕ ਆਦਮੀ ਨੂੰ ਬੋਰਾ ਪਲਾਸਟਿਕ ਸਮੇਤ ਕਾਬੂ ਕੀਤਾ.ਜਿਸਦੀ ਪਹਿਚਾਣ ਗੁਲਸ਼ਨ ਕੁਮਾਰ ਉਰਫ਼ ਗੁੱਲੂ ਪੁੱਤਰ ਚਮਨ ਲਾਲ ਵਾਸੀ ਮੋਹਲਾ ਬਾਗ਼ ਵਾਲਾ ਸ਼ਾਹਕੋਟ ਥਾਣਾ ਸ਼ਾਹਕੋਟ ਵਜੋਂ ਹੋਈ.ਮੌਕੇ ਤੇ ਇੰਸਪੈਕਟਰ ਸੁੱਖਾ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਪਹੁੰਚੇ ਅਤੇ ਬਾਦ ਵਿੱਚ ਦਵਿੰਦਰ ਅੱਤਰੀ,ਪੀ.ਪੀ.ਐੱਸ.ਉਪ ਪੁਲਿਸ ਕਪਤਾਨ,ਸਬ ਡਿਵੀਜ਼ਨ ਫਿਲੌਰ ਵੀ ਮੌਕੇ ਤੇ ਪੁੱਜੇ ਅਤੇ ਗੁਲਸ਼ਨ ਕੁਮਾਰ ਉਰਫ ਗੁੱਲੂ ਦੇ ਬੋਰੇ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 400 ਸੱਟਰਿਪਾਂ(2000 ਪੱਤੇ)ਹਰੇਕ ਪੱਤੇ ਵਿੱਚ 10/10 ਗੋਲੀਆਂ ਕੁਲ 20000 ਹਜ਼ਾਰ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ.ਦੋਸ਼ੀ ਤੇ ਮੁਕੱਦਮਾ ਨੰਬਰ 412 ਮਿਤੀ 17/12/19 ਜੁਰਮ 22/61/85 ਐਨ.ਡੀ.ਪੀ.ਐੱਸ.ਐਕਟਥਾਣਾ ਫਿਲੌਰ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ.ਦੋਸ਼ੀ ਕੋਲੋਂ ਢੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।






