Skip to content

ਭਾਰਤ ’ਚ ਨਾਗਰਿਕਤਾ ਬਾਰੇ ਪੂਰੀ ਚਰਚਾ ਹੋਈ: ਪੌਂਪੀਓ

Share this story

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਉਹ ਭਾਰਤ ਦੇ ਲੋਕਤੰਤਰ ਦਾ ਸਨਮਾਨ ਕਰਦੇ ਹਨ ਕਿਉਂਕਿ ਨਾਗਰਿਕਤਾ ਤੇ ਧਾਰਮਿਕ ਆਜ਼ਾਦੀ ਵਰਗੇ ਮੁੱਦਿਆਂ ’ਤੇ ਉੱਥੇ ਜ਼ੋਰਦਾਰ ਚਰਚਾ ਤੇ ਬਹਿਸ ਹੋਈ ਹੈ। ਉਨ੍ਹਾਂ ਕਿਹਾ, ‘ਅਸੀਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਧਾਰਮਿਕ ਅਧਿਕਾਰਾਂ ਦਾ ਖ਼ਿਆਲ ਰੱਖਦੇ ਹਾਂ ਅਤੇ ਹਰ ਥਾਂ ਉਨ੍ਹਾਂ ਦੀ ਰਾਖੀ ਕਰਾਂਗੇ। ਅਸੀਂ ਭਾਰਤ ’ਚ ਲੋਕਤੰਤਰ ਦਾ ਸਨਮਾਨ ਕਰਦੇ ਹਾਂ ਕਿਉਂਕਿ ਤੁਸੀਂ ਜੋ ਮੁੱਦਾ ਚੁੱਕਿਆ ਹੈ, ਉਸ ’ਤੇ ਉੱਥੇ ਜ਼ੋਰਦਾਰ ਚਰਚਾ ਤੇ ਬਹਿਸ ਹੋਈ ਹੈ।’

Share this story
WRITTEN BY

BREAKING