ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਸਨਮਾਨਿਤ
ਰੂਪਨਗਰ – ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਰਤੀਆਂ ਦੇ ਨਾਮ ਦਰਜ ਹੋਇਆ ਇਕ ਹੋਰ ਰਿਕਾਰਡ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਕੀਤਾ ਗਿਆ ਸਨਮਾਨਿਤ। ਰਨਰ ਅਵਤਾਰ ਸਿੰਘ ਭਾਟੀਆਂ ਨੂੰ 101 ਮੈਰਾਥਨ ਦੌੜਾਂ ਪੂਰੀਆਂ ਕਰਨ ਅਤੇ ਰਿਕਾਰਡ ਬਣਾਉਣ ਦੇ ਲਈ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਵਲੋਂ ਅਪਣੇ ਨਿਵਾਸ ਸਥਾਨ ‘ਤੇ ਸ਼ਹਿਰ ਦੇ ਮੈਰਥਨ ਦੌੜਾਕ ਅਵਤਾਰ ਸਿੰਘ ਭਾਟੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁਭਇਛਾਵਾਂ ਦਿੱਤੀਆਂ। ਇਸ ਮੌਕੇ ‘ਤੇ ਸਾਂਸਦ ਸ਼੍ਰੀ ਮਨੀਸ਼ ਤਿਵਾੜੀ ਨੇ ਨਸ਼ੇ ਵੱਲ ਜਾ ਰਹੀ ਪੰਜਾਬ ਦੀ ਨੌਜਵਾਨੀ ਨੂੰ ਮੈਰਾਥਨ ਦੌੜਕ ਅਵਤਾਰ ਸਿੰਘ ਭਾਟੀਆ ਕੋਲੋਂ ਵਧੀਆ ਜਿੰਦਗੀ ਜੀਣ ਦੀ ਸੇਧ ਲੈਣ ਲਈ ਸੰਦੇਸ਼ ਦਿੱਤਾ। ਉਹਨਾ ਨੇ ਕਿਹਾ ਕਿ ਇਕ ਖੇਡਾਂ ਹੀ ਹਨ ਜੋ ਦੇਸ਼ ਦੀ ਜਵਾਨੀ ਨੂੰ ਕੁਰਾਹੇ ਜਾਣ ਤੋਂ ਰੋਕ ਖੁਸ਼ੀਆਂ ਭਰੀ ਜਿੰਦਗੀ ਜੀਣ ਦਾ ਲਾਭ ਦਿੰਦੀਆਂ ਹਨ। ਸਾਂਸਦ ਤਿਵਾੜੀ ਨੇ ਕਿਹਾ ਕਿ ਬਹੁਤ ਨੌਜਵਾਨ ਹਨ ਜੋ ਖੇਡਾਂ ਦੇ ਸਹਾਰੇ ਨਾਲ ਅਪਣੇ ਨਾਮ ਦੇ ਨਾਲ ਨਾਲ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਸਬੰਧੀ ਮੈਰਾਥਨ ਦੌੜਾਕ ਅਵਤਾਰ ਭਾਟੀਆ ਨੇ ਦੱਸਿਆ ਕਿ ਉਹ ਪੂਰੇ ਭਾਰਤ ਦੀਆਂ ਵੱਖ ਵੱਖ ਸਟੇਟਾਂ ਵਿਚ ਮੈਰਾਥਨ ਦੌੜ ਵਿਚ ਅਪਣੇ ਜਿਲ ਦਾ ਨਾਮ ਰੌਸ਼ਨ ਕਰ ਚੁੱਕਾ ਹੈ ਅਤੇ ਉਸਦਾ ਨਾਮ ਵਰਲਡ ਬੁੱਕ ਰਿਕਾਰਡ ਵਿਚ ਦਰਜ ਹੋਣ ਦੀ ਪ੍ਰਕਿਰਿਆ ਚੱਲ ਰਹੀ ਹੈ। ਅਵਤਾਰ ਸਿੰਘ ਨੇ ਕਿਹਾ ਕਿ ਉਹ ਅੱਗੇ ਵੀ ਹੋਰ ਮਿਹਨਤ ਕਰਕੇ ਪੰਜਾਬ ਅਤੇ ਭਾਰਤ ਨੂੰ ਮੈਰਾਥਨ ਦੌੜਾਂ ਵਿੱਚ ਅੱਗੇ ਲੈ ਕੇ ਆਉਣਗੇ । ਜੇਕਰ ਉਨ੍ਹਾਂ ਨੂੰ ਸਰਕਾਰ ਵਲੋ ਸਹੀ ਪਲੇਟਫਾਰਮ ਜਾ ਸਹਾਇਤਾ ਮਿਲੇ ਤੇ ਉਹ ਪੂਰੀ ਦੁਨੀਆਂ ਵਿਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਸਕਦੇ ਹਨ।






