August 23, 2026
#ਖੇਡਾਂ

ਟੈਸਟ ਦਰਜਾਬੰਦੀ ਕੋਹਲੀ ਦੀ ਸਰਦਾਰੀ ਬਰਕਰਾਰ

ਭਾਰਤੀ ਕਪਤਾਨ ਵਿਰਾਟ ਕੋਹਲੀ ਟੈਸਟ ਦਰਜਾਬੰਦੀ ਵਿੱਚ ਅੱਵਲ ਨੰਬਰ ਬੱਲੇਬਾਜ਼ ਰਹਿੰਦਿਆਂ ਇਸ ਸਾਲ ਨੂੰ ਅਲਵਿਦਾ ਕਹੇਗਾ। ਦੂਜੇ ਪਾਸੇ ਅਜਿੰਕਿਆ ਰਹਾਣੇ ਆਈਸੀਸੀ ਦੀ ਤਾਜ਼ਾ ਵਿਸ਼ਵ ਦਰਜਾਬੰਦੀ ਵਿੱਚ ਇੱਕ ਦਰਜਾ ਹੇਠਾਂ ਸੱਤਵੇਂ ਸਥਾਨ ’ਤੇ ਖਿਸਕ ਗਿਆ। ਕੋਹਲੀ ਦੇ 928 ਰੇਟਿੰਗ ਅੰਕ ਹਨ ਅਤੇ ਉਹ ਆਸਟਰੇਲੀਆ ਦੇ ਸਟੀਵ ਸਮਿੱਥ ਤੋਂ 17 ਅੰਕ ਅੱਗੇ ਹੈ। ਨਿੳਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (864 ਅੰਕ) ਨੰਬਰ ਤਿੰਨ ’ਤੇ ਹੈ। ਚੇਤੇਸ਼ਵਰ ਪੁਜਾਰਾ (791 ਅੰਕ) ਨੇ ਆਪਣਾ ਚੌਥਾ ਸਥਾਨ ਬਰਕਰਾਰ ਰੱਖਿਆ ਹੈ, ਪਰ ਰਹਾਣੇ ਸੱਤਵੇਂ ਸਥਾਨ ’ਤੇ ਖਿਸਕ ਗਿਆ। ਉਸ ਦੀ ਥਾਂ ਪਾਕਿਸਤਾਨ ਦੇ ਬਾਬਰ ਆਜ਼ਮ ਨੇ ਲੈ ਲਈ ਹੈ।