April 23, 2026
#ਪੰਜਾਬ

ਪੁੱਕਾ- ਪੁਟਿਆ ਨੇ ਪੰਜਾਬ ਸਰਕਾਰ ਨੂੰ ਖੇਤੀਬਾੜੀ ਕਾਲਜਾਂ ਲਈ ਨਵੇਂ ਨਿਯਮਾਂ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ

ਮੁਹਾਲੀ – ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ (ਪੁੱਕਾ) ਅਤੇ ਪੰਜਾਬ ਅਨਏਡਡਿ ਤਕਨੀਕੀ ਸੰਸਥਾਵਾਂ ਐਸੋਸੀਏਸ਼ਨ (ਪੁਟੀਆ) ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਖੇਤੀਬਾੜੀ ਕੋਰਸਾਂ ਚਲਾਉਣ ਵਾਲੀਆਂ ਸੰਸਥਾਵਾਂ ਲਈ ਨਵੇਂ ਬਣਾਏ ਨਿਯਮਾਂ ਦੀ ਸਮੀਖਿਆ ਕਰਨ।ਪੁੱਕਾ ਦੇ ਪ੍ਰਧਾਨ ਡਾ.ਅੰਸ਼ੂ ਕਟਾਰੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਕਰੀਬ ਸੈ“ਕੜਾਂ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਆਈਕੇਜੀ-ਪੀਟੀਯੂ, ਜਲੰਧਰ; ਐਮਆਰਐਸ-ਪੀਟੀਯੂ, ਬਠਿੰਡਾ; ਜੀ.ਐਨ.ਡੀ.ਯੂ, ਅੰਮ੍ਰਿਤਸਰ ਦੁਆਰਾ ਨਿਰਧਾਰਤ ਨਿਯਮਾਂ ਅਨੁਸਾਰ ਖੇਤੀਬਾੜੀ ਦੇ ਕੋਰਸ ਚਲਾ ਰਹੇ ਹਨ ਇਸ ਲਈ, ਮੌਜੂਦਾ ਕਾਲਜਾਂ ‘ਤੇ ਨਵੇਂ ਨਿਯਮ ਲਾਗੂ ਨਹੀਂ ਹੋਣੇ ਚਾਹੀਦੇ.ਪੁਟਿਆ ਦੇ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇੱਕ ਨਵੀਂ ਸੰਸਥਾ ਨੇ ਬੀ ਐਸਸੀ ਖੇਤੀਬਾੜੀ ਕੋਰਸ ਨੂੰ ਚਲਾਉਣ ਲਈ ਜ਼ਮੀਨੀ ਨਿਯਮਾਂ ਵਿੱਚ 5 ਏਕੜ ਤੋਂ 50 ਏਕੜ ਦੀ ਸੋਧ ਕੀਤੀ ਹੈ। “ਧਾਲੀਵਾਲ ਨੇ ਸਵਾਲ ਕੀਤਾ ਕਿ ਕੀ ਕਿਸੇ ਕਾਲਜ ਨੂੰ ਪੰਜਾਬ ਵਰਗੇ ਲੈਂਡ ਲਾਕ ਸਟੇਟ ਵਿਚ ਕੋਰਸ ਚਲਾਉਣ ਲਈ 45 ਏਕੜ ਹੋਰ ਜ਼ਮੀਨ ਹੋਰ ਖਰੀਦਣੀ ਪਵੇਗੀ”?ਪੁਟਿਆ ਦੇ ਸੀਨੀਅਰ ਮੀਤ ਪ੍ਰਧਾਨ ਸ. ਮਨਜੀਤ ਸਿੰਘ ਅਤੇ ਪੁੱਕਾ ਦੇ ਸੀਨੀਅਰ ਮੀਤ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਇਹ ਬਹੁਤ ਹਾਸੋਹੀਣਾ ਹੈ ਕਿ ਬੇਅੰਤ ਸੀਟਾਂ ਵਾਲੀ ਪੰਜਾਬ ਵਿਚ ਇਕ ਪ੍ਰਾਈਵੇਟ ਯੂਨੀਵਰਸਿਟੀ ਖੋਲਣ ਲਈ ਸਰਕਾਰ ਨੇ ਜ਼ਮੀਨ ਦੀ ਜ਼ਰੂਰਤ ਨੂੰ 35 ਏਕੜ ਤੋਂ ਘਟਾ ਕੇ 25 ਏਕੜ ਕਰ ਦਿੱਤਾ ਹੈ ਜਦਕਿ ਖੇਤੀਬਾੜੀ ਕੋਰਸ ਵਿਚ 60 ਸੀਟਾਂ ਲਈ ਜ਼ਮੀਨ ਦੀ ਜ਼ਰੂਰਤ 5 ਏਕੜ ਤੋਂ ਵਧਾ ਕੇ 50 ਏਕੜ ਕਰ ਦਿੱਤੀ ਗਈ ਹੈ।