September 26, 2026
#ਖੇਡਾਂ

ਬ੍ਰਿਸਬਨ ’ਚ ਵਾਪਸੀ ਕਰੇਗੀ ਸ਼ਾਰਾਪੋਵਾ

ਵਿਸ਼ਵ ਦੀ ਸਾਬਕਾ ਅੱਵਲ ਨੰਬਰ ਮਹਿਲਾ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਸਾਲ 2020 ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਬ੍ਰਿਸਬਨ ਵਿੱਚ ਕਰੇਗੀ, ਜਿਸ ਦੇ ਲਈ ਪ੍ਰਬੰਧਕਾਂ ਨੇ ਉਸ ਨੂੰ ਵਾਈਲਡ ਕਾਰਡ ਦਿੱਤਾ ਹੈ। ਇਹ 32 ਸਾਲਾ ਰੂਸੀ ਖਿਡਾਰਨ ਅਗਸਤ ਵਿੱਚ ਯੂਐੱਸ ਓਪਨ ਵਿੱਚ ਆਪਣੀ ਰਵਾਇਤੀ ਵਿਰੋਧੀ ਸੇਰੇਨਾ ਵਿਲੀਅਮਜ਼ ਤੋਂ ਪਹਿਲੇ ਗੇੜ ਵਿੱਚ ਹਾਰਨ ਮਗਰੋਂ ਕਿਸੇ ਟੂਰਨਾਮੈਂਟ ਵਿੱਚ ਨਹੀਂ ਖੇਡੀ।ਸ਼ਾਰਾਪੋਵਾ ਨੇ ਇੰਸਟਾਗ੍ਰਾਮ ’ਤੇ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਹਾਏ ਬ੍ਰਿਸਬਨ, ਮੈਨੂੰ ਤੇਰੀ ਬਹੁਤ ਘਾਟ ਰੜਕੀ ਅਤੇ ਮੈਂ ਆਪਣੇ ਸੈਸ਼ਨ ਦੀ ਸ਼ੁਰੂਆਤ ਤੁਹਾਡੇ ਟੂਰਨਾਮੈਂਟ ਅਤੇ ਤੁਹਾਡੇ ਸ਼ਹਿਰ ਵਿੱਚ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’’ ਸ਼ਾਰਾਪੋਵਾ 2019 ਸੈਸ਼ਨ ਵਿੱਚ ਮੋਢੇ ਦੀ ਸੱਟ ਨਾਲ ਜੂਝਦੀ ਰਹੀ ਅਤੇ ਇਸ ਕਾਰਨ ਸਿਰਫ਼ 15 ਮੈਚ ਹੀ ਖੇਡ ਸਕੀ।